ਕਿਸਾਨਾਂ ਨੇ ਟਾਲਿਆ ਪ੍ਰਦਰਸ਼ਨ: ਬਿਜਲੀ ਸਪਲਾਈ ਸੁਧਰਨ ਮਗਰੋਂ ਆਜ਼ਾਦ ਕਿਸਾਨ ਮੋਰਚੇ ਨੇ 'ਐਕਸੀਅਨ ਦਫ਼ਤਰਾਂ' ਦੇ ਘਿਰਾਓ ਦਾ ਫੈਸਲਾ ਲਿਆ ਵਾਪਸ
ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ, ਜੋ ਕਾਲ 10 ਮਈ ਨੂੰ ਪੰਜਾਬ ਭਰ ਦੇ ਐਕਸੀਅਨ ਦਫਤਰਾਂ ਦੇ ਘਿਰਾਓ ਦੀ ਦਿੱਤੀ ਗਈ ਸੀ, ਉਸ ਨੂੰ ਮੋਰਚੇ ਵੱਲੋਂ ਮੁਲਤਵੀ ਕੀਤਾ ਗਿਆ ਹੈ।
Publish Date: Sat, 09 May 2026 04:01 PM (IST)
Updated Date: Sat, 09 May 2026 04:04 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ, ਜੋ ਕਾਲ 10 ਮਈ ਨੂੰ ਪੰਜਾਬ ਭਰ ਦੇ ਐਕਸੀਅਨ ਦਫਤਰਾਂ ਦੇ ਘਿਰਾਓ ਦੀ ਦਿੱਤੀ ਗਈ ਸੀ, ਉਸ ਨੂੰ ਮੋਰਚੇ ਵੱਲੋਂ ਮੁਲਤਵੀ ਕੀਤਾ ਗਿਆ ਹੈ।
ਕਿਉਂਕਿ ਸਰਕਾਰ ਵੱਲੋਂ ਬਿਜਲੀ ਦੀ ਸਪਲਾਈ ਪੂਰੀ ਨਿਰੰਤਰ ਅਤੇ ਨਿਰਵਿਘਨ ਕਰ ਦਿੱਤੀ ਗਈ ਹੈ। ਇਸ ਕਰਕੇ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਪੰਜਾਬ ਭਰ ਵਿੱਚ 10 ਮਈ ਨੂੰ ਐਲਾਨ ਕੀਤੇ ਗਏ ਪ੍ਰੋਗਰਾਮ ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਐਕਸੀਅਨ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਬਿਜਲੀ ਸਪਲਾਈ ਨਿਰੰਤਰ ਮਿਲਣ ਤੋਂ ਬਾਅਦ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇਹ ਘਿਰਾਓ ਮੁਲਤਵੀ ਕਰ ਦਿੱਤਾ ਗਿਆ ਹੈ।