ਕੈਂਟ ’ਚ ਵਧੇ ਵਿਕਾਸ ਕੰਮਾਂ ਦੀ ਰਫ਼ਤਾਰ : ਮੇਅਰ
ਕੈਂਟ ਹਲਕੇ ’ਚ ਵਿਕਾਸ ਕੰਮ ਤੇਜ਼ੀ ਨਾਲ ਕੀਤੇ ਜਾਣ , ਮੇਅਰ
Publish Date: Wed, 06 May 2026 08:19 PM (IST)
Updated Date: Wed, 06 May 2026 08:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਨੀਤ ਧੀਰ ਨੇ ਕੈਂਟ ਹਲਕੇ ਦੇ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ |ਤੇ ਜ਼ੋਰ ਦਿੱਤਾ ਹੈ। ਬੁdਧਵਾਰ ਨੂੰ ਕੈਂਟ ਹਲਕੇ ਦੀ ‘ਆਪ’ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਕੌਂਸਲਰਾਂ ਨੇ ਮੇਅਰ ਨਾਲ ਮੀਟਿੰਗ ਕੀਤੀ। ਇਸ ਦੌਰਾਨ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ’ਚ ਰਾਜਵਿੰਦਰ ਕੌਰ ਥਿਆੜਾ ਨਾਲ ਕੌਂਸਲਰ ਲੱਕੀ ਦਾਦਰਾ, ਰਾਜੇਸ਼ ਭੱਟੀ, ਐੱਚਪੀ ਸਿੰਘ, ਪਰਨੀਤ ਸਿੰਘ, ਮਿੰਟੂ ਜੁਨੇਜਾ ਆਦਿ ਸ਼ਾਮਲ ਸਨ। ਮੀਟਿੰਗ ’ਚ ਸਟਰੀਟ ਲਾਈਟਾਂ, ਸੀਵਰੇਜ ਸਮੱਸਿਆ ਤੇ ਸੜਕਾਂ ਆਦਿ ਬਨਾਉਣ ਦੇ ਕੰਮ ਤੇਜ਼ੀ ਨਾਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ। ਮੇਅਰ ਵਨੀਤ ਧੀਰ ਨੇ ਕਿਹਾ ਕਿ ਕੈਂਟ ਹਲਕੇ ਦੇ ਕੰਮ ਹਰ ਹਾਲ ’ਚ ਨਿਰਧਾਰਤ ਸਮੇਂ ’ਤੇ ਪੂਰੇ ਕੀਤੇ ਜਾਣ।