ਗੀਤਾ ਭਵਨ 'ਚ ਨਵੇਂ ਬਣਾਏ ਦਫ਼ਤਰ ਦਾ ਉਦਘਾਟਨ
ਗੀਤਾ ਭਵਨ 'ਚ ਨਵੇਂ ਬਣਾਏ ਦਫਤਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ
Publish Date: Tue, 19 May 2026 06:59 PM (IST)
Updated Date: Tue, 19 May 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਗੁਰਾਇਆ ਦੀ ਮੀਟਿੰਗ ਟਰੱਸਟ ਦੇ ਪ੍ਰਧਾਨ ਅਜੈ ਮਾਟਾ ਦੀ ਪ੍ਰਧਾਨਗੀ ਹੇਠ ਗੀਤਾ ਭਵਨ ’ਚ ਹੋਈ। ਇਸ ਮੌਕੇ ਟਰੱਸਟ ਮੈਂਬਰ ਵੱਲੋਂ ਗੀਤਾ ਭਵਨ ’ਚ ਬਣਾਏ ਜਾ ਰਹੇ ਮੰਦਰ ਦੀ ਉਸਾਰੀ ਦੇ ਕੰਮ ਅਤੇ ਡਿਜ਼ਾਇਨ ਨੂੰ ਫਾਈਨਲ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਜੈ ਮਾਟਾ ਤੇ ਟਰੱਸਟ ਮੈਂਬਰਾਂ ਵੱਲੋਂ ਗੀਤਾ ਭਵਨ ’ਚ ਨਵੇਂ ਬਣਾਏ ਗਏ ਦਫਤਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਟਰੱਸਟ ਮੈਂਬਰਾਂ ਨੇ ਕਿਹਾ ਕਿ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਲਈ ਦਾਨੀ ਸੱਜਣਾਂ ਦੀ ਲੋੜ ਹੈ ਕਿਉਂਕਿ ਬਿਨਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਕੰਮ ਅਧੂਰਾ ਹੈ, ਦੇਸ਼-ਵਿਦੇਸ਼ ’ਚ ਵੱਸਦੇ ਐੱਨਆਰਆਈ ਵੀਰਾਂ ਤੇ ਸ਼ਹਿਰ ਨਿਵਾਸੀਆਂ ਤੋਂ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੰਦਰ ਦੀ ਉਸਾਰੀ ਦੇ ਕੰਮ ਲਈ ਆਪਣਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਕੇਵਲ ਬਜਾਜ, ਰਜਿੰਦਰ ਪ੍ਰਸਾਦ ਗੋਇਲ ,ਸੁਖਦੇਵ ਛਾਬੜਾ, ਸੁਰਿੰਦਰ ਬਜਾਜ, ਮਹਿੰਦਰ ਪਾਲ ਗੁਗਨਾਨੀ ,ਪ੍ਰਾਣਨਾਥ ਮੱਕੜ, ਪਵਨ ਸ਼ਰਮਾ, ਗਰੀਸ਼ ਗੁਪਤਾ, ਨਰੇਸ਼ ਮਲਹੋਤਰਾ, ਰਕੇਸ਼ ਕੁਮਾਰ ਮਿੰਟੂ, ਸਤੀਸ਼ ਬੱਤਰਾ, ਰਕੇਸ਼ ਬੱਤਰਾ ਰੋਕੀ, ਰਕੇਸ਼ ਸ਼ਰਮਾ, ਵਿਵੇਕ ਗੁਪਤਾ, ਮਨੋਹਰ ਕਾਲੜਾ, ਬਲਵਿੰਦਰ ਸਿੰਘ ,ਸ਼ਿਵ ਗੌਰਵ ਕੌਸ਼ਲ, ਹਰਦਿਆਲ ਗਰੋਵਰ, ਰਜਿੰਦਰ ਸ਼ਰਮਾ, ਰਾਜੂ ਛਾਬੜਾ, ਨਰੇਸ਼ ਬੱਤਰਾ, ਖੁਸ਼ਾਂਤ ਗਾਬਾ, ਜਸਵੰਤ ਰਾਏ ਪੰਮਾ, ਯਸ਼ਪਾਲ ਧੀਂਗੜਾ, ਗੌਰਵ ਕੋਰਪਾਲ, ਅਮਿਤ ਗਰੋਵਰ, ਰਵੀ ਗੁਲਾਟੀ ਤੇ ਮੁਨੀਸ਼ ਬਾਵਾ ਹਾਜ਼ਰ ਸਨ।