ਨਿਗਮ ਦੇ ਆਰਆਰਆਰ ਸੈਂਟਰ ’ਚ ਜ਼ਰੂਰਤਮੰਦਾਂ ਨੂੰ ਮਿਲੇਗਾ ਸਾਮਾਨ
ਜਾਸ, ਜਲੰਧਰ : ਸਵੱਛ
Publish Date: Mon, 04 May 2026 08:00 PM (IST)
Updated Date: Mon, 04 May 2026 08:02 PM (IST)
ਜਾਸ, ਜਲੰਧਰ : ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਨੇ ਵਾਰਡ ਨੰਬਰ 59 ਦੇ ਕਮਲ ਵਿਹਾਰ ’ਚ ਆਰਆਰਆਰ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਰਿਡਿਊਸ, ਰੀਯੂਜ਼, ਰੀਸਾਈਕਲ 'ਤੇ ਆਧਾਰਿਤ ਇਸ ਸੈਂਟਰ ਦਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ‘ਆਪ’ ਦੇ ਆਗੂ ਸੌਰਵ ਸੇਠ ਨੇ ਕੀਤਾ। ਕੈਬਨਿਟ ਮੰਤਰੀ ਨੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕ ਇਸ ਪਹਿਲ ਨੂੰ ਮਨਜ਼ੂਰ ਕਰਨ ਤੇ ਬੇਕਾਰ ਸਾਮਾਨ ਨੂੰ ਕੂੜੇ ’ਚ ਸੁੱਟਣ ਦੀ ਬਜਾਏ ਆਰਆਰਆਰ ਸੈਂਟਰ ’ਚ ਦੇਣ ਤਾਂ ਜੋ ਇਹ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਸਕੇ।
ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ’ਤੇ ਇਹ ਸੈਂਟਰ ਤਿਆਰ ਕੀਤਾ ਗਿਆ ਹੈ। ਇਸ ’ਚ ਕਮਲ ਵਿਹਾਰ ਵੈੱਲਫੇਅਰ ਸੁਸਾਇਟੀ ਯੋਗਦਾਨ ਦੇ ਰਹੀ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਤੇ ਸੀਐੱਫ ਸੁਮਨ ਨੇ ਮੌਜੂਦ ਲੋਕਾਂ ਨੂੰ ਆਰਆਰਆਰ ਸੈਂਟਰ ਬਾਰੇ ਜਾਣੂ ਕੀਤਾ। ਉਨ੍ਹਾਂ ਨੇ ਕਿਹਾ ਲੋਕ ਆਪਣੇ ਘਰਾਂ ’ਚ ਨਾ ਵਰਤਿਆ ਜਾਣ ਵਾਲਾ ਸਾਮਾਨ ਇਸ ਸੈਂਟਰ ’ਚ ਜਮ੍ਹਾਂ ਕਰਵਾ ਸਕਦੇ ਹਨ। ਆਰਆਰਆਰ ਦਾ ਮਕਸਦ ਕੂੜਾ ਘਟਾਉਣਾ ਤੇ ਚੀਜ਼ਾਂ ਦੀ ਦੁਬਾਰਾ ਵਰਤੋਂ ਕਰਨਾ ਹੈ। ਪ੍ਰੋਗਰਾਮ ’ਚ ਕਮਲ ਵਿਹਾਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਗਟ ਸਿੰਘ, ਜਨਰਲ ਸਕੱਤਰ ਕਮਲਜੀਤ ਸਿੰਘ, ਚੇਅਰਮੈਨ ਲਖਵਿੰਦਰ ਸਿੰਘ, ਜੁਆਇੰਟ ਸਕੱਤਰ ਵਿਕਾਸ ਕਰੀਰ ਤੇ ਸੀਨੀਅਰ ਸਲਾਹਕਾਰ ਚੰਦਰ ਸ਼ੇਖਰ ਵੀ ਹਾਜ਼ਰ ਰਹੇ।