ਚੰਨ ਗੁਰਾਇਆ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ : ਰੁਪਾਣਾ
ਬਾਬਾ ਬੋਹੜ ਭੁੱਲਾ ਰਾਮ (ਚੰਨ ਗੁਰਾਇਆ) ਦੇ ਦੇਹਾਂਤ ਨਾਲ ਸੰਗੀਤ ਜਗਤ ਨੂੰ ਅਪੂਰਣੀਯ ਘਾਟ: ਰੁਪਾਣਾ
Publish Date: Wed, 06 May 2026 07:17 PM (IST)
Updated Date: Wed, 06 May 2026 07:17 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਲੋਕ ਕਲਾ ਦੇ ਮਸ਼ਹੂਰ ਚਿਹਰੇ ਬਾਬਾ ਬੋਹੜ ਭੁੱਲਾ ਰਾਮ (ਚੰਨ ਗੁਰਾਇਆ) ਦੇ ਦੇਹਾਂਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਵਿਛੋੜੇ ’ਤੇ ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਡੂੰਘਾ ਦੁੱਖ ਪ੍ਰਗਟਾਇਆ ਗਿਆ। ਸੁਸਾਇਟੀ ਦੇ ਸਰਪ੍ਰਸਤ ਡਾ. ਕੁਲਦੀਪ ਰਾਏ, ਪ੍ਰਧਾਨ ਤਰਸੇਮ ਰੁਪਾਣਾ ਅਤੇ ਚੇਅਰਮੈਨ ਪਲਵਿੰਦਰ ਸਿੰਘ ਦੁਸਾਂਝ ਸਮੇਤ ਹੋਰ ਆਗੂਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭੁੱਲਾ ਰਾਮ ਦਾ ਸੰਗੀਤ ਜਗਤ ਵਿੱਚ ਯੋਗਦਾਨ ਬੇਮਿਸਾਲ ਸੀ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਪੈਦਾ ਹੋਇਆ ਘਾਟ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਹ ਘਾਟ ਨਾ ਸਿਰਫ ਪਰਿਵਾਰ ਲਈ, ਸਗੋਂ ਪੂਰੇ ਪੰਜਾਬੀ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਜੇ ਸਿੰਘ ਨਾਗੀ, ਮੁੱਖ ਸਲਾਹਕਾਰ ਗੁਰਨਾਮ ਸਿੰਘ, ਹਰਜੀਤ ਸਿੰਘ ਢੇਸੀ (ਜਰਨਲ ਸਕੱਤਰ), ਸੁਰਿੰਦਰ ਪਾਲ ਸਿੰਘ ਢੇਸੀ (ਖਜ਼ਾਨਚੀ), ਕੁਲਵੀਰ ਸਿੰਘ ਚੀਮਾ (ਸਹਾਇਕ ਖਜ਼ਾਨਚੀ), ਤਰਸੇਮ ਸਿੰਘ (ਧਾਰਮਿਕ ਪ੍ਰਚਾਰਕ ਸਕੱਤਰ), ਸੁਰਜੀਤ ਸਿੰਘ ਬਰਨਾਲਾ, ਰਣਜੀਤ ਸਿੰਘ ਖੇਲਾ, ਗੁਰਦੇਵ ਸਿੰਘ ਦੇਬੀ ਕੰਗ ਤੇ ਕੁਲਦੀਪ ਸਿੰਘ ਜੌਹਲ (ਲੰਬੜਦਾਰ, ਫਿਲੌਰ) ਸਮੇਤ ਹੋਰ ਮੈਂਬਰ ਮੌਜੂਦ ਸਨ।