ਪ੍ਰਬੰਧਕ ਕਮੇਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਐਕਟ ਵਿਚ ‘ਕਸਟੋਡੀਅਨ’ ਲਫ਼ਜ਼ ਨੂੰ ਦਿੱਤਾ ਮੰਦਭਾਗਾ ਕਰਾਰ
(ਕੋਈ ਵੀ ਨਾਮ ਕੱਟਣਾ ਨਹੀਂ, ਬਹੁਤ ਅਹਿਮ ਖਬਰ ਹੈ) ਐਕਟ ਨੂੰ ਨਾ-ਮਨਜ਼ੂਰ ਕਰਦਿਆਂ ਸੋਧ ਕਰਨ ਦੀ ਮੰਗ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਣਾਇਆ ਗਿਆ ਹੈ। ਇਸ ਸਬੰਧੀ ਗੁਰਦੁਆਰਾ ਨੌਵੀ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਿਖੇ ਜਲੰਧਰ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ, ਸਿੱਖ ਸੰਸਥਾਵਾਂ, ਸੇਵਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ,ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਭਰਵੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਥੇਦਾਰ ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ, ਭਗਵਾਨ ਸਿੰਘ ਜੌਹਲ, ਕੰਵਲਜੀਤ ਸਿੰਘ ਟੋਨੀ, ਐਡ. ਮਨਦੀਪ ਸਿੰਘ ਸਚਦੇਵਾ, ਜਥੇ. ਜਗਜੀਤ ਸਿੰਘ ਗਾਬਾ, ਪ੍ਰੋ. ਬਲਵਿੰਦਰ ਪਾਲ ਸਿੰਘ ਕੇਂਦਰੀ ਸਿੰਘ ਸਭਾ ਚੰਡੀਗੜ੍ਹ, ਭਾਈ ਛਨਬੀਰ ਸਿੰਘ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਭਾਈ ਦਿਲਬਾਗ ਸਿੰਘ ਸਹਿਜ ਪਾਠ ਸੰਸਥਾ, ਐਡ. ਸਰਬਜੀਤ ਸਿੰਘ ਰਾਜਪਾਲ, ਜਸਬੀਰ ਸਿੰਘ ਦਕੋਹਾ, ਦਲਬੀਰ ਸਿੰਘ ਮਾਹਲ, ਸਿਮਰਨਜੋਤ ਸਿੰਘ, ਕੁਲਵਿੰਦਰ ਸਿੰਘ ਥਿਆੜਾ ਨੇ ਸੰਬੋਧਨ ਕਰਦਿਆਂ ਨਵੇਂ ਬਣੇ ਕਨੂੰਨ ਸਬੰਧੀ ਜਾਣਕਾਰੀ ਦਿੱਤੀ ਤੇ ਇਸ ਕਨੂੰਨ ਨੂੰ ਰੱਦ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸੋਧ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਬੇਅਦਬੀਆਂ ਰੋਕਣ ਦੀ ਭਾਵਨਾਤਮਕ ਮੰਗ ਦੇ ਪਰਦੇ ਪਿੱਛੇ ਕੀਤੀ ਗਈ ਸਿਆਸੀ ਕਾਰਵਾਈ ਦਾ ਪ੍ਰਭਾਵ ਦਿੰਦਾ ਹੈ, ਕਿਉਂਕਿ ਮੁੱਖ ਮੰਤਰੀ ਵਲੋਂ ਕੀਤੇ ਦਾਅਵੇ ਦੇ ਉਲਟ ਇਸ ਕਾਨੂੰਨ ’ਚ ਕਿੱਧਰੇ ਵੀ ਬੇਅਦਬੀ ਕਰਨ ਵਾਲੇ ਕਥਿਤ ਮਾਨਸਿਕ ਰੋਗੀ ਜਾਂ ਨਾਬਾਲਿਗ ਦੇ ਵਾਰਸਾਂ ਦੀ ਕੋਈ ਭੂਮਿਕਾ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ। ਉਲਟਾ ‘ਕਸਟੋਡੀਅਨ’ ਦਾ ਨਾਂ ਦੇ ਕੇ ਸਾਰੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ, ਪਾਠੀ ਸਿੰਘਾਂ, ਕਥਾਵਾਚਕਾਂ ਪ੍ਰਚਾਰਕਾਂ, ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਵੀ ਕਾਨੂੰਨੀ ਘੇਰੇ ’ਚ ਪਾਉਣਾ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਏ ਐਕਟ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ-ਵਟਾਂਦਰਾ ਕੀਤੇ ਬਗੈਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਖੋਂ ਪਰੋਖੇ ਕਰ ਕੇ ਐਕਟ ਬਣਾਇਆ ਗਿਆ ਹੈ। ਇਸ ਐਕਟ ’ਚ ਬਹੁਤ ਸਾਰੇ ਸ਼ਬਦ ਸਿੱਖ ਭਾਵਨਾਵਾਂ ਦੇ ਵਿਰੁੱਧ ਹੋਣ ਕਾਰਨ ਇਸ ਐਕਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾ-ਮਨਜ਼ੂਰ ਕਰਦਿਆਂ ਇਸ ’ਚ ਸੋਧ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਸਿੱਖ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਮੁੜ ਪੜਚੋਲ ਕਰ ਕੇ ਐਕਟ ’ਚ ਸੋਧ ਕਰ ਕੇ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾਵਾਚਕ ਪ੍ਰਚਾਰਕ ਸਾਹਿਬਾਨ, ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਵਿਰੁੱਧ ਜਾਦੀਆਂ ਮਦਾਂ ਖ਼ਤਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਇਕਬਾਲ ਸਿੰਘ ਢੀਡਸਾ ਨੇ ਐਲਾਨ ਕੀਤਾ ਕਿ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਅਗਲੀ ਮੀਟਿੰਗ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ 23 ਮਈ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਰੱਖੀ ਗਈ ਹੈ। ਇਸ ਮੌਕੇ ਗੁਰਬਖਸ਼ ਸਿੰਘ ਜੁਨੇਜਾ, ਦਵਿੰਦਰ ਸਿੰਘ ਰਹੇਜਾ, ਗੁਰਮੀਤ ਸਿੰਘ ਬਿੱਟੂ, ਚਰਨਜੀਵ ਸਿੰਘ ਲਾਲੀ, ਮਨਿੰਦਰਪਾਲ ਸਿੰਘ ਗੁੰਬਰ, ਮਨਜੀਤ ਸਿੰਘ ਠੁਕਰਾਲ, ਗਗਨਦੀਪ ਸਿੰਘ ਗੱਗੀ, ਕੰਵਲਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਠੁਕਰਾਲ, ਗੁਰਬਚਨ ਸਿੰਘ ਮੱਕੜ, ਕੰਵਲਜੀਤ ਸਿੰਘ ਸੈਕਟਰੀ, ਗਗਨਦੀਪ ਸਿੰਘ ਗੱਗੀ, ਰਾਜਬੀਰ ਸਿੰਘ ਸ਼ੰਟੀ, ਚਰਨ ਸਿੰਘ ਮਕਸੂਦਾਂ, ਹਰਪਾਲ ਸਿੰਘ ਗੁਰੂ ਅਮਰਦਾਸ ਕਾਲੋਨੀ, ਹਰਜੋਤ ਸਿੰਘ ਲੱਕੀ, ਗੁਰਜੀਤ ਸਿੰਘ ਮਰਵਾਹਾ, ਰਣਜੀਤ ਸਿੰਘ ਗੋਲਡੀ ਮਕਸੂਦਾਂ, ਪਰਮਪ੍ਰੀਤ ਸਿੰਘ ਵਿੱਟੀ, ਗੁਰੂ ਰਵਿਦਾਸ ਧਾਮ ਦੇ ਸਕੱਤਰ ਵਿਨੋਦ ਕੌਲ, ਮਨਬੀਰ ਸਿੰਘ ਅਕਾਲੀ, ਜਸਬੀਰ ਸਿੰਘ ਦਕੋਹਾ, ਕੁਲਵਿੰਦਰ ਸਿੰਘ ਥਿਆੜਾ, ਰਣਜੀਤ ਸਿੰਘ ਰਾਣਾ, ਸਤਪਾਲ ਸਿੰਘ ਸਿਦਕੀ, ਗੁਰਿੰਦਰ ਸਿੰਘ ਮਝੈਲ, ਹਰਜਿੰਦਰ ਸਿੰਘ ਜਿੰਦਾ, ਜਤਿੰਦਰ ਪਾਲ ਸਿੰਘ ਮਝੈਲ, ਅੰਮ੍ਰਿਤ ਬੀਰ ਸਿੰਘ, ਹਰਭਜਨ ਸਿੰਘ ਸੈਣੀ, ਕੁਲਦੀਪ ਸਿੰਘ ਪਾਇਲਟ, ਕੁਲਜੀਤ ਸਿੰਘ ਚਾਵਲਾ, ਦਲਵਿੰਦਰ ਸਿੰਘ ਬੜਿੰਗ, ਹਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਲਾਡੀ, ਸੁਰਜੀਤ ਸਿੰਘ ਨੀਲਾ ਮਹਿਲ। ਸਾਹਿਬ ਸਿੰਘ ਢਿੱਲੋਂ, ਰਵਿੰਦਰ ਸਿੰਘ ਸਵੀਟੀ, ਗੁਰਜੀਤ ਸਿੰਘ ਪੋਪਲੀ, ਗੁਰਭੇਜ ਸਿੰਘ, ਅਰਜਨ ਬਹਿਲ, ਗੁਰਬਿੰਦਰ ਸਿੰਘ ਜੱਜ, ਇੰਦਰਪਾਲ ਸਿੰਘ ਅਰੋੜਾ, ਸੁਰਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਸੈਂਹਬੀ, ਗਗਨਦੀਪ ਸਿੰਘ ਨਾਗੀ, ਸੁਰਿੰਦਰ ਸਿੰਘ ਨਾਗੀ, ਅਮਰਜੀਤ ਸਿੰਘ ਬਸਰਾ, ਦਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ, ਚੈਤੰਨਿਆ ਗੁਪਤਾ, ਸੁਰਿੰਦਰਪਾਲ ਸਿੰਘ ਗੋਲਡੀ, ਗੁਰਦੀਪ ਸਿੰਘ ਰਾਵੀ, ਗੁਰਬਚਨ ਸਿੰਘ ਕਥੂਰੀਆ, ਅਮਰਜੀਤ ਸਿੰਘ ਕਥੂਰੀਆ, ਅਮਰਜੀਤ ਸਿੰਘ ਬਰਮੀ, ਬਲਵਿੰਦਰ ਸਿੰਘ ਜੱਬਲ, ਗੌਰਵ ਭਗਤ, ਬਿਕਰਮ ਸਿੰਘ ਔਲਖ, ਮਨਜੀਤ ਸਿੰਘ ਪ੍ਰਚਾਰਕ, ਸਤਿੰਦਰ ਸਿੰਘ ਪੀਤਾ, ਸਤਨਾਮ ਸਿੰਘ ਵਿੱਕੀ, ਦਿਲਬਾਗ ਸਿੰਘ ਪ੍ਰੀਤਨਗਰ, ਕੁਲਵਿੰਦਰ ਸਿੰਘ ਸ਼ਿਵ ਨਗਰ, ਅਜੀਤ ਸਿੰਘ ਮਿੱਠੂ ਬਸਤੀ, ਵਰਿਆਮ ਸਿੰਘ, ਅਮਰਜੀਤ ਸਿੰਘ ਮੰਗਾ, ਦਲਜੀਤ ਸਿੰਘ ਲੰਮਾ ਪਿੰਡ, ਗੁਰਮੇਲ ਸਿੰਘ ਸੈਣੀ। ਸੁਖਵਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਸੈਣੀ, ਕੁਲਜੀਤ ਸਿੰਘ ਖੁਰਾਣਾ, ਮਨਜੀਤ ਸਿੰਘ ਵਿਰਦੀ, ਮਹੇਸ਼ਇੰਦਰ ਸਿੰਘ ਧਾਮੀ, ਪਰਮਦੀਪ ਸਿੰਘ ਵਿਟੀ, ਪ੍ਰਦੀਪ ਸਿੰਘ ਵਿੱਕੀ, ਸਤਿੰਦਰਪਾਲ ਸਿੰਘ ਛਾਬੜਾ, ਮਨਜੀਤ ਸਿੰਘ ਡਿਪਟੀ, ਦਲਜੀਤ ਸਿੰਘ ਬਿੱਟੂ, ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ਸ਼ੇਖਾਂ ਬਾਜ਼ਾਰ, ਅਮਰਜੀਤ ਸਿੰਘ ਬਜਾਜ, ਕੁਲਵਿੰਦਰ ਸਿੰਘ ਚੀਮਾ, ਬਚਨ ਸਿੰਘ ਕਾਦੀਆਂ, ਜਸਵਿੰਦਰ ਸਿੰਘ ਭੰਮਰਾ, ਬਲਜੀਤ ਸਿੰਘ ਲਾਇਲ, ਹਰਜਿੰਦਰ ਸਿੰਘ ਓਬਰਾਏ, ਗੁਰਦੇਵ ਸਿੰਘ ਹੈਪੀ, ਕਰਨੈਲ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਖਾਲਸਾ, ਕੁਲਵੰਤ ਸਿੰਘ ਖਰਬੰਦਾ, ਦਵਿੰਦਰ ਸਿੰਘ ਕੁੱਕੂ, ਓਂਕਾਰ ਸਿੰਘ ਰੰਧਾਵਾ, ਪਰਵਿੰਦਰ ਸਿੰਘ ਠੁਕਰਾਲ, ਜਸਦੀਪ ਸਿੰਘ ਸਿਡਾਨਾ ਤੇ ਜੋਤ ਜੀਵਨ ਸਿੰਘ ਆਦਿ ਹਾਜ਼ਰ ਸਨ।