ਬੁੱਧ ਜੈਅੰਤੀ ਦਾ ਮੁੱਖ ਸਮਾਗਮ ਅੰਬੇਡਕਰ ਭਵਨ ’ਚ 3 ਮਈ ਨੂੰ
ਬੁੱਧ ਜਯੰਤੀ ਦਾ ਮੁੱਖ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ 3 ਮਈ ਨੂੰ - ਭਾਰਦਵਾਜ
Publish Date: Mon, 27 Apr 2026 09:21 PM (IST)
Updated Date: Mon, 27 Apr 2026 09:22 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਮੀਟਿੰਗ ’ਚ 14 ਅਪ੍ਰੈਲ ਨੂੰ ਮਨਾਈ ਗਈ 135ਵੀਂ ਅੰਬੇਡਕਰ ਜੈਅੰਤੀ ਦੇ ਸਮਾਗਮ ਦੀ ਸਮੀਖਿਆ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਨੇ ਸਾਰੇ ਅਹੁਦੇਦਾਰਾਂ, ਮੈਂਬਰਾਂ, ਦਰਸ਼ਕਾਂ ਤੇ ਸਹਿਯੋਗੀ ਮਿਸ਼ਨਰੀ ਸਾਥੀਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਦਾ ਸਹਿਯੋਗ ਹੀ ਸਾਡੀ ਤਾਕਤ ਹੈ। ਮੀਟਿੰਗ ’ਚ ਸਰਬਸੰਮਤੀ ਨਾਲ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ, 2560 ਵੀ ਬੁੱਧ ਜੈਅੰਤੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ 3 ਮਈ ਐਤਵਾਰ ਨੂੰ ਡਾ. ਅੰਬੇਡਕਰ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਸਥਾਨ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਈ ਜਾਵੇਗੀ। ਬੁੱਧ ਜੈਅੰਤੀ ਦੇ ਇਸ ਸਮਾਗਮ ਵਿਚ ਧੰਮਚਾਰੀ ਅਚਲ ਕੀਰਤੀ ਧੱਮ ਪਹੁੰਚਣਗੇ। ਸੁਸਾਇਟੀ ਦੇ ਸਰਪ੍ਰਸਤ ਡਾ. ਜੀਸੀ ਕੌਲ ਅਤੇ ਮੁੱਖ ਸਲਾਹਕਾਰ ਚਰਨ ਦਾਸ ਸੰਧੂ ਬੁੱਧ ਦਰਸ਼ਨ ’ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਪਰਮਿੰਦਰ ਸਿੰਘ ਖੁੱਤਣ, ਚਰਨ ਦਾਸ ਸੰਧੂ, ਕਮਲ ਕੁਮਾਰ, ਸੇਵਾਮੁਕਤ ਪ੍ਰਿੰਸੀਪਲ ਡਾ. ਕੇਐੱਸ ਫੁੱਲ, ਮਨਜੀਤ ਸਿੰਘ, ਤਿਲਕ ਰਾਜ ਤੇ ਡਾ. ਮਹਿੰਦਰ ਸੰਧੂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਦਿੱਤੀ।