3 ਮਈ ਨੂੰ ਅੰਬੇਡਕਰ ਭਵਨ 'ਚ ਮਨਾਈ ਜਾਵੇਗੀ ਬੁੱਧ ਜਯੰਤੀ
3 ਮਈ ਨੂੰ ਹੋਵੇਗਾ ਅੰਬੇਡਕਰ ਭਵਨ 'ਚ ਬੁੱਧ ਜਯੰਤੀ ਦਾ ਮੁੱਖ ਸਮਾਗਮ
Publish Date: Thu, 30 Apr 2026 09:58 PM (IST)
Updated Date: Thu, 30 Apr 2026 10:01 PM (IST)

-ਸਮਾਗਮ ਚ ਧੰਮਚਾਰੀ ਅਚਲ ਕੀਰਤੀ ਧੰਮ ਦੇਸ਼ਨਾ ਦੇਣਗੇ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੁੱਧ ਜਯੰਤੀ ਦਾ ਮੁੱਖ ਸਮਾਗਮ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਜਲੰਧਰ ਚ 3 ਮਈ ਸਵੇਰੇ 9.00 ਵਜੇ ਕਰਵਾਇਆ ਰਿਹਾ ਹੈ। ਬਲਦੇਵ ਭਾਰਦਵਾਜ ਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਬੁੱਧ ਜਯੰਤੀ (2570ਵੀਂ ਬੁੱਧ ਪੂਰਨਿਮਾ) ਤਥਾਗਤ ਗੌਤਮ ਬੁੱਧ ਦੇ ਜਨਮ, ਗਿਆਨ ਪ੍ਰਾਪਤੀ ਅਤੇ ਮਹਾਪਰਿਨਿਰਵਾਣ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਗੌਤਮ ਬੁੱਧ, ਜੋ ਬੁੱਧ ਧਮ ਦੇ ਸੰਸਥਾਪਕ ਸਨ, ਸ਼ਾਂਤੀ, ਕਰੁਣਾ ਅਤੇ ਗਿਆਨ ਦੇ ਪ੍ਰਤੀਕ ਮੰਨੇ ਜਾਂਦੇ ਹਨ। ਤਥਾਗਤ ਬੁੱਧ ਨੇ ਜਾਤ-ਪਾਤ ਅਤੇ ਭੇਦਭਾਵ ਨੂੰ ਨਕਾਰਦੇ ਹੋਏ ਸਾਰੀ ਮਨੁੱਖਤਾ ਨੂੰ ਬਰਾਬਰ ਮੰਨਿਆ। ਸੱਚ ਦੀ ਖੋਜ ਲਈ ਉਨ੍ਹਾਂ ਨੇ ਰਾਜਕੁਮਾਰ ਹੋਣ ਦੇ ਬਾਵਜੂਦ ਰਾਜ-ਭਾਗ ਤੇ ਪਰਿਵਾਰਕ ਸੁੱਖਾਂ ਦਾ ਤਿਆਗ ਕੀਤਾ। ਉਨ੍ਹਾਂ ਨੇ ਮਨੁੱਖ ਨੂੰ ਸੱਚ ਬੋਲਣ ਤੇ ਗਿਆਨ (ਬੁੱਧੀ) ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਭਾਰਦਵਾਜ ਨੇ ਅੱਗੇ ਕਿਹਾ ਕਿ ਧੰਮਚਾਰੀ ਅਚਲ ਕੀਰਤੀ ਧੰਮ ਦੇਸ਼ਨਾ ਦੇਣਗੇ ਤੇ ਡਾ. ਜੀਸੀ ਕੌਲ ਤੇ ਚਰਨ ਦਾਸ ਸੰਧੂ ਤੇ ਹੋਰ ਉੱਘੇ ਵਿਦਵਾਨ ਬੁੱਧ ਦਰਸ਼ਨ ਤੇ ਵਿਸਥਾਰ ਨਾਲ ਚਾਨਣਾ ਪਾਉਣਗੇ।