ਸਰਕਾਰ ਨੇ ਕੀਤੇ ਸਿੱਖਿਆ ਦੇ ਖੇਤਰ ’ਚ ਬੇਮਿਸਾਲ ਸੁਧਾਰ : ਮੁੱਤੀ
ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ’ਚ ਬੇਮਿਸਾਲ ਸੁਧਾਰ ਕੀਤੇ ਜਾ ਰਹੇ -ਚੇਅਰਪਰਸਨ ਮੁੱਤੀ
Publish Date: Thu, 30 Apr 2026 06:38 PM (IST)
Updated Date: Thu, 30 Apr 2026 06:40 PM (IST)

-ਢੰਡੋਵਾਲ ਵਿਖੇ 9.55 ਲੱਖ ਦੀ ਲਾਗਤ ਨਾਲ ਬਣੇ ਆਧੁਨਿਕ ਕਲਾਸ ਰੂਮ ਦਾ ਕੀਤਾ ਉਦਘਾਟਨ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਬਲਾਕ ਸ਼ਾਹਕੋਟ-2) ਵਿਖੇ ਨਵੇਂ ਬਣੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਰਮਨਦੀਪ ਕੌਰ ਮੁੱਤੀ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਸਕੂਲ ਪੁੱਜਣ ’ਤੇ ਚੇਅਰਪਰਸਨ ਰਮਨਦੀਪ ਕੌਰ ਤੇ ਹੋਰ ਪਤਵੰਤਿਆਂ ਦਾ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੇਟ ’ਤੇ ਰੀਬਨ ਕਟਵਾਇਆ ਗਿਆ ਤੇ ਗੁਲਦਸਤਾ ਭੇਟ ਕਰਨ ਉਪਰੰਤ ਹੈੱਡ ਟੀਚਰ ਜਤਿੰਦਰਪਾਲ ਅਰੋੜਾ ਨੇ ਮੁੱਖ ਮਹਿਮਾਨ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਇਸ ਆਧੁਨਿਕ ਸਹੂਲਤਾਂ ਨਾਲ ਲੈਸ ਕਮਰੇ ਦਾ ਨਿਰਮਾਣ ਕੀਤਾ ਗਿਆ ਹੈ। ਸਿੱਖਿਆ ਕੋਆਰਡੀਨੇਟਰ ਹਲਕਾ ਸ਼ਾਹਕੋਟ ਜਤਿੰਦਰ ਪਾਲ ਬੱਲਾ, ਬਲਾਕ ਪ੍ਰਧਾਨ ਸਰਬਜੀਤ ਸਿੰਘ ਮੁੱਤੀ, ਯੁੱਧ ਨਸ਼ਿਆਂ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ’ਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਲਈ ਜਾਰੀ ਕੀਤੀਆਂ ਜਾ ਰਹੀਆਂ ਗ੍ਰਾਂਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਪਿੰਡ ਢੰਡੋਵਾਲ ਦੇ ਸਰਪੰਚ ਬਲਹਾਰ ਸਿੰਘ ਚੱਠਾ ਨੇ ਹੈੱਡ ਟੀਚਰ ਤੇ ਸਮੂਹ ਸਟਾਫ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਤੇ ਗ੍ਰਾਮ ਪੰਚਾਇਤ ਵੱਲੋਂ ਸਕੂਲ ਨੂੰ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਇਕ ਲੱਖ ਰੁਪਏ ਆਪਣੇ ਵਲੋਂ ਸਕੂਲ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਮੁੱਖ ਮਹਿਮਾਨ ਰਮਨਦੀਪ ਕੌਰ ਮੁੱਤੀ ਨੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਬੇਮਿਸਾਲ ਸੁਧਾਰਾਂ ਬਾਰੇ ਦੱਸਿਆ। ਬੀਪੀਈਓ ਵਿਜੇ ਕੁਮਾਰ ਨਰੂਲਾ ਨੇ ਸਕੂਲ ਦੇ ਸ਼ਾਨਦਾਰ ਇਨਫ੍ਰਾਸਟ੍ਰਕਚਰ ਦੀ ਸ਼ਲਾਘਾ ਕਰਦਿਆਂ ਗ੍ਰਾਮ ਪੰਚਾਇਤ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਅੰਤ ਵਿੱਚ ਗ੍ਰਾਮ ਪੰਚਾਇਤ ਢੰਡੋਵਾਲ ਤੇ ਸਮੂਹ ਸਕੂਲ ਸਟਾਫ ਵੱਲੋਂ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਰਸ਼ਪਾਲ ਸਿੰਘ (ਸੋਨੀ ਢੋਟ), ਬਲਾਕ ਸੰਮਤੀ ਮੈਂਬਰ ਸੋਨੀਆ, ਬਿੰਦਰ ਕੁਮਾਰ, ਸੁਰਜੀਤ ਸਿੰਘ ਨਵਾਂ ਕਿਲ੍ਹਾ, ਅਵਤਾਰ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ, ਸੁਰਿੰਦਰ ਸਿੰਘ ਮੁੱਤੀ (ਯੂਐੱਸਏ), ਸੁਰਜੀਤ ਸਿੰਘ ਮੁੱਤੀ, ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਆਗੂ ਨਵਜੋਤ ਕੌਰ ਸਹੋਤਾ, ਜਰਨੈਲ ਸਿੰਘ ਜੈਂਬੀ, ਪੰਚਾਇਤ ਮੈਂਬਰ ਸ਼ਿੰਦਰਪਾਲ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਪ੍ਰਧਾਨ ਕੁਲਵੰਤ ਸਿੰਘ ਕੰਤਾ, ਸਾਬਕਾ ਸਰਪੰਚ ਸੁਰਜੀਤ ਸਿੰਘ, ‘ਆਪ’ ਆਗੂ ਸਿਮਰਜੀਤ ਕੌਰ, ਬੀਆਰਸੀ ਗੌਰਵ ਧਾਲੀਵਾਲ, ਸੀਐੱਚਟੀ ਗੁਰਪ੍ਰੀਤ ਸਿੰਘ ਜੱਸਲ, ਸੀਐੱਚਟੀ ਜਸਵਿੰਦਰ ਕੌਰ, ਐੱਚਟੀ ਸੁਰਜੀਤ ਸਿੰਘ, ਐੱਚਟੀ ਮੀਨਾ ਰਾਣੀ, ਚੇਅਰਪਰਸਨ ਤੁਲਸੀ ਦੇਵੀ, ਸਾਬਕਾ ਚੇਅਰਪਰਸਨ ਗਗਨਦੀਪ ਕੌਰ, ਰਵੀ ਪਾਲ, ਪੂਜਾ ਰਾਣੀ, ਕੁਲਵਿੰਦਰ ਕੌਰ, ਕੁਲਜੀਤ ਕੌਰ, ਅਨੀਤਾ, ਪ੍ਰਵੀਨ ਕੌਰ, ਬਲਜੀਤ ਕੌਰ, ਐੱਚਟੀ ਬਲਵਿੰਦਰ ਕੌਰ, ਐੱਚਟੀ ਨਵਜੋਤ ਕੌਰ, ਨਿਧੀ ਸ਼ਰਮਾ, ਤਜਿੰਦਰ ਕੁਮਾਰ, ਆਸ਼ੂ ਸ਼ਰਮਾ, ਰੀਆ, ਸੁੱਚਾ ਸਿੰਘ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਅੰਜੂ ਬਾਲਾ, ਮਨਮੀਤ ਸਿੰਘ, ਰਮਨਦੀਪ ਕੌਰ, ਰਾਜਦੀਪ ਕੌਰ, ਮਨਜੀਤ ਕੌਰ, ਗੁਰਬਖਸ਼ ਕੌਰ ਤੇ ਬਲਦੀਪ ਕੌਰ ਆਦਿ ਹਾਜ਼ਰ ਸਨ।