ਦੀਪਮਾਲਾ ਤੇ ਤੁਲੇ ਤਾਰਨ ਦੀ ਰਸਮ ਨਾਲ ਪ੍ਰਭਾਤ ਫੇਰੀਆਂ ਸਮਾਪਤ
ਲੜਕੀਆਂ ਵੱਲੋਂ ਪਿੰਡ ਸੁੰਨੜ ਕਲਾਂ ਵਿਖੇ ਪ੍ਰਭਾਤ ਫੇਰੀਆਂ, ਇਕ ਸੋ ਇਕ ਦੀਪਮਾਲਾ ਤੇ ਤੁਲੇ ਤਾਰਨ ਦੀ ਰਸਮ ਸਮਾਪਤ ਹੋਈ
Publish Date: Wed, 05 Nov 2025 08:54 PM (IST)
Updated Date: Wed, 05 Nov 2025 08:55 PM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ : ਜੈ ਮਾਤਾ ਸਲਾਣੀ ਜੀ ਦੀਆਂ ਸਾਲਾਨਾ ਸ਼ਾਮ ਦੀਆਂ ਪ੍ਰਭਾਤ ਫੇਰੀਆਂ ਤੇ ਤੁਲਿਆਂ-ਬੇੜਿਆਂ ਦੀ ਰਸਮ ਨਾਲ ਸਮਾਪਤ ਹੋਈ। ਪਿੰਡ ਸੁੰਨੜ ਕਲਾਂ ਦੇ ਮਾਤਾ ਸਲਾਣੀ ਜੀ ਦੀਆਂ 31 ਅਕਤਬੂਰ ਤੋਂ 5 ਨਵੰਬਰ ਤੜਕੇ 4 ਵਜੇ ਤੱਕ ਸ਼ਾਮ ਦੀਆਂ ਪ੍ਰਭਾਤ ਫੇਰੀਆਂ, ਜੈ ਮਾਤਾ ਸਲਾਣੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਿੱਤਰ ਸਿੰਘ ਗੁਲਾਬਕੇ, ਪ੍ਰਧਾਨ ਰਾਜੀਵ ਜੋਸ਼ੀ, ਖਜਾਨਚੀ ਕੁਲਵਿੰਦਰ ਸਿੰਘ ਜਵਾਹਰਕੇ ਦੀ ਪ੍ਰਧਾਨਗੀ ਹੇਠ ਲਗਾਤਾਰ ਸ਼ਾਮ ਦੀਆਂ ਪ੍ਰਭਾਤ ਫੇਰੀਆਂ ਲੜਕੀਆਂ ਵੱਲੋਂ 31 ਅਕਤੂਬਰ ਤੋਂ ਅਰੰਭ ਕੀਤੀਆਂ ਗਈਆਂ, ਜਿਸ ਦੌਰਾਨ ਲੜਕੀਆਂ ਵੱਲੋਂ ਦੀਵੇ ਜਗਾ ਕੇ ਪਿੰਡ ਦੀ ਪ੍ਰਿਕਰਮਾ ਕਰਦੀਆਂ ਹੋਈਆਂ ਮਾਤਾ ਦੀਆਂ ਭੇਟਾਂ ਗਾਉਂਦੀਆਂ ਹੋਈਆਂ। ਜੈਕਾਰੇ ਲਾਉਂਦੀਆ ਹੋਈਆਂ ਹਰ ਰੋਜ਼ ਮੰਦਰ ਤੇ ਦੀਪਮਾਲਾ ਕਰਦੀਆਂ। 4 ਨਵੰਬਰ ਦੀ ਸ਼ਾਮ ਦੀ ਪ੍ਰਭਾਤ ਫੇਰੀ ਦੌਰਾਨ ਚੇਅਰਮੈਨ ਪਵਿੱਤਰ ਸਿੰਘ ਗੁਲਾਬਕੇ, ਪ੍ਰਧਾਨ ਰਾਜੀਵ ਜੋਸ਼ੀ, ਖਜ਼ਾਨਚੀ ਕੁਲਵਿੰਦਰ ਸਿੰਘ ਜਵਾਹਰਕੇ, ਅਮਰਜੀਤ ਸਿੰਘ ਮੰਗਾ ਲੰਬੜਦਾਰ ਤੇ ਲਖਵੀਰ ਸਿੰਘ ਬੱਬੂ ਲੰਬੜਦਾਰ ਵੱਲੋਂ ਇਸ ਪ੍ਰਭਾਤ ਫੇਰੀਆਂ ਦੌਰਾਨ ਬਹੁਤ ਵੱਡਾ ਸਹਿਯੋਗ ਦਿੱਤਾ। ਜਨ-ਸਕੱਤਰ ਤੇ ਸੀਨੀਅਰ ਪੱਤਰਕਾਰ ਅਵਤਾਰ ਚੰਦ, ਤਾਰਨੀ, ਮੌਂਟੀ ਤੇ ਬਾਲ ਕ੍ਰਿਸ਼ਨ ਬਾਲੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੀਵੇ ਜਗਾਉਣ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਲੜਕੀਆਂ ਵੱਲੋਂ 5 ਨਵੰਬਰ ਰਾਤ ਨੂੰ 12-30 ਵਜੇ 101 ਦੀਵੇ ਜਗਾ ਕੇ ਤੇ (ਤੁਲੇ-ਛੋਟੇ ਬੇੜੇ) ਬਣਾ ਕੇ ਮੰਦਰ ਦੇ ਨਜ਼ਦੀਕ ਬਣੇ ਸਰੋਵਰ ’ਚ ਤਾਰੇ ਗਏ। ਮਾਤਾ ਸਲਾਣੀ ਜੀ ਦੇ ਮੰਦਰ ’ਤੇ ਤੇ ਸਰੋਵਰ ’ਤੇ ਖਵਾਜ਼ਾ ਪੀਰ ਜੀ ਦੇ ਅੱਗੇ ਪਿੰਡ ਵਾਸੀਆਂ ਦੀ ਐੱਨਆਰਆਈਜ਼ ਵੀਰਾ ਭੈਣਾਂ ਭਰਾਵਾਂ ਦੀ ਆਈਆਂ ਸੰਗਤਾਂ ਦੀ ਫਸਲਬਾੜੀ ਆਦਿ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬਿੱਟੂ ਖੋਸਲਾ ਪਰਿਵਾਰ ਵੱਲੋਂ ਤੇ ਮੌਂਟੀ ਤੇ ਤਾਰਨੀ ਜਵਾਹਰਕੇ ਪਰਿਵਾਰ ਵੱਲੋਂ ਰਾਤ ਤੇ ਤੜਕੇ ਚਾਹ, ਕੌਫ਼ੀ, ਬਿਸਕੁੱਟ ਆਦਿ ਦੇ ਲੰਗਰ ਵਰਤਾਏ ਗਏ।