ਫੂਡ ਸੇਫਟੀ ਟੀਮ ਨੇ ਪਨੀਰ ਦੇ 15 ਨਮੂਨੇ ਲਏ
ਜਾਸ, ਜਲੰਧਰ : ਜ਼ਿਲ੍ਹੇ
Publish Date: Tue, 12 May 2026 08:50 PM (IST)
Updated Date: Tue, 12 May 2026 08:54 PM (IST)
ਜਾਸ, ਜਲੰਧਰ : ਜ਼ਿਲ੍ਹੇ ਦੇ ਫੂਡ ਸੇਫਟੀ ਵਿੰਗ ਵੱਲੋਂ ਪਨੀਰ ਦੇ 15 ਨਮੂਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਹਨ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ’ਚ ਬਣੀ ਟੀਮ ਨੇ ਸ਼ਹਿਰ ’ਚ ਪਨੀਰ ਦੇ ਨਾਲ-ਨਾਲ ਦੁੱਧ, ਦਹੀਂ, ਸਰ੍ਹੋਂ ਦੇ ਤੇਲ ਤੇ ਚਾਹ ਪੱਤੀ ਦੇ ਵੀ ਨਮੂਨੇ ਲਏ। ਇਸ ਦੌਰਾਨ ਟੀਮ ’ਚ ਫੂਡ ਸੇਫਟੀ ਦੇ ਰਾਸ਼ੂ ਮਹਾਜਨ, ਰੋਬਿਨ ਕੁਮਾਰ, ਰਮਨ ਵਿਰਦੀ ਤੇ ਪ੍ਰਭਜੋਤ ਕੌਰ ਵੀ ਸ਼ਾਮਲ ਰਹੇ। ਇਹ ਨਮੂਨੇ ਮਾਡਲ ਹਾਊਸ, ਕਰਤਾਰਪੁਰ, ਫਿਲੌਰ, ਗੁਰਾਇਆ, ਲੋਹੀਆਂ ਤੇ ਸ਼ਾਹਕੋਟ ਤੋਂ ਇਕੱਠੇ ਕੀਤੇ ਗਏ। ਇਨ੍ਹਾਂ ਨੂੰ ਸਟੇਟ ਫੂਡ ਲੈਬੋਰੇਟਰੀ ’ਚ ਭੇਜਿਆ ਜਾਵੇਗਾ ਤੇ ਰਿਪੋਰਟ ਆਉਣ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ।