ਅੰਮ੍ਰਿਤਸਰ ਦੇ ਗੁਰੂਘਰਾਂ ਦੇ ਦਰਸ਼ਨਾਂ ਲਈ ਸੰਗਤ ਰਵਾਨਾ
ਟੁੱਟ ਕਲਾਂ ਤੋਂ ਅੰਮ੍ਰਿਤਸਰ ਦੇ ਗੁਰੂ ਘਰਾ ਦੇ ਦਰਸ਼ਨਾ ਵਾਸਤੇ ਸੰਗਤਾਂ ਦੋ ਬੱਸਾਂ ਰਾਹੀਂ ਹੋਈਆਂ ਰਵਾਨਾ
Publish Date: Wed, 05 Nov 2025 08:48 PM (IST)
Updated Date: Wed, 05 Nov 2025 08:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਟੁੱਟ ਕਲਾਂ ਤੋਂ ਭਗਵਾਨ ਵਾਲਮੀਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਆਸ਼ਰਮ (ਰਾਮ ਤੀਰਥ) ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗੁਰੂਘਰਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਨ ਉਪਰੰਤ ਤੇ ‘ਬੋਲੇ ਸੋ ਨਿਰਭੈਅ, ਭਗਵਾਨ ਵਾਲਮੀਕਿ ਮਹਾਰਾਜ ਕੀ ਜੈ’ ਦੇ ਜੈਕਾਰਿਆਂ ਦੀ ਗੂੰਜ ’ਚ ਸੰਗਤਾਂ ਦੀਆਂ ਦੋ ਬੱਸਾ ਨੂੰ ਸਰਪੰਚ ਹਰਬੰਸ ਸਿੰਘ, ਐੱਨਆਰਆਈ ਮਹਿੰਗਾ ਰਾਮ ਯੂਕੇ ਤੇ ਪ੍ਰਧਾਨ ਜਸਵੰਤ ਰਾਏ ਵੱਲੋਂ ਰੀਬਨ ਕੱਟ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਨੰਬਰਦਾਰ ਕੇਵਲ ਸਿੰਘ, ਜਸਵਿੰਦਰ ਸਿੰਘ (ਪੰਚ), ਪੱਤਰਕਾਰ ਸੁਰਜੀਤ ਟੁੱਟ, ਮਾਸਟਰ ਗੁਰਦੇਵ ਸਿੰਘ, ਸੰਤੋਖ ਸਿੰਘ, ਨਿਰਮਲ ਚੰਦ, ਅਜੀਤ ਰਾਏ, ਗੁਰਮੇਜ ਸਿੰਘ, ਵਿਜੇ ਕੁਮਾਰ, ਅਜੇ ਕੁਮਾਰ, ਅਸ਼ੋਕ ਕੁਮਾਰ ਮਨੀਲਾ, ਬੂਟਾ ਰਾਮ ਤੇ ਹੋਰ ਹਾਜ਼ਰ ਸਨ।