ਬਦਲਾਅ ਦੇ ਨਾਂ 'ਤੇ ਹੋ ਰਹੀ ਹੈ ਸਿਰਫ਼ ਇਸ਼ਤਿਹਾਰਬਾਜ਼ੀ : ਸੰਘਾ
ਪੰਜਾਬ ਦੇ ਲੋਕਾਂ ਲਈ ਸ਼ਰਾਪ ਬਣ ਰਹੀ ਹੈ ਵਿਗੜਦੀ ਜਾ ਰਹੀ ਕਾਨੂੰਨ-ਵਿਵਸਥਾ - ਹਰਜਾਪ ਸਿੰਘ ਸੰਘਾ
Publish Date: Wed, 13 May 2026 06:48 PM (IST)
Updated Date: Wed, 13 May 2026 06:51 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ’ਚ ਗੈਂਗਸਟਰ ਕਲਚਰ ਅਤੇ ਫਿਰੌਤੀ ਦੀਆਂ ਘਟਨਾਵਾਂ ’ਚ ਭਾਰੀ ਵਾਧਾ ਹੋਇਆ ਹੈ ਤੇ ਆਲਮ ਇਹ ਹੈ ਕਿ ਦਿਨ-ਦਿਹਾੜੇ ਹੋ ਰਹੇ ਕਤਲਾਂ ਨੇ ਜਨਤਾ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਣ ਵੇਖਣ ਨੂੰ ਮਿਲੀ ਜਦੋਂ ਜਲੰਧਰ 'ਚ ਇੱਕ ਨੌਜਵਾਨ ਲੜਕੀ ਨੂੰ ਤਿੰਨ ਨੌਜਵਾਨਾਂ ਵੱਲੋਂ ਅਗਵਾ ਕੀਤਾ ਜਾਂਦਾ ਹੈ ਤੇ ਮੁੜ ਉਸ ਨਾਲ ਗੈਂਗਰੇਪ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ 'ਚ ਥਾਣੇ ਤੋਂ ਕੁਝ ਮੀਟਰ ਦੀ ਦੂਰੀ 'ਤੇ ਪੁਲਿਸ ਤੋਂ ਬੇਖੌਫ ਹੋ ਘੰਮ ਰਹੇ ਲੁਟੇਰਿਆਂ ਵੱਲੋਂ ਸ਼ਰੇਆਮ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਸਰਕਾਰ ਦੇ ਯੁੱਧ ਨਸ਼ਿਆ ਵਿੱਰੁਧ ਨੂੰ ਵੀ ਖੋਖਲੀ ਇਸ਼ਤਿਹਾਰਬਾਜ਼ੀ ਕਰਾਰ ਦਿੱਤਾ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨ ਨਸ਼ਿਆਂ ਕਾਰਨ ਜਾਨਾਂ ਗੁਆ ਰਹੇ ਹਨ। ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਰਾਜ ਇਹੋ ਜਿਹਾ ਹੋ ਗਿਆ ਹੈ ਕਿ ਸਰਕਾਰ ਦੇ ਆਪਣੇ ਹੀ ਮੰਤਰੀ ਪੈਸੇ ਦੇ ਹੇਰਫੇਰ ਹੇਠ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ ਤੇ ਅੱਜ ਸੂਬੇ ਦੇ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਪਣਾ ਚਚੇਰਾ ਭਰਾ ਪਾਰਟੀ ਛੱਡ ਭਾਜਪਾ ’ਚ ਜਾ ਕੇ ਸ਼ਾਮਲ ਹੋ ਗਿਆ ਹੈ। ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਪਿਆਰ ਸਦਕਾ 2027 'ਚ ਸਰਕਾਰ ਬਣਾਉਣ ਤੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਕ੍ਰਾਈਮ ਖਿਲਾਫ਼ ਜ਼ੀਰੋ ਟਾਲਰੈਂਸ ਪਾਲਿਸੀ ਲਿਆਏਗੀ।