ਖ਼ਾਲਸਾ ਕਾਲਜ ’ਚ ਕਰਵਾਏ ਰੀਲ ਡੀਲ ਮੁਕਾਬਲੇ
ਲਾਇਲਪੁਰ ਖਾਲਸਾ ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਨੇ ਰੀਲ ਡੀਲ ਮੁਕਾਬਲੇ ਕਰਵਾਏ
Publish Date: Wed, 06 May 2026 06:52 PM (IST)
Updated Date: Wed, 06 May 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਨੇ ਕੈਂਪਸ ਬੁਨਿਆਦੀ ਢਾਂਚੇ ਦੇ ਥੀਮ 'ਤੇ ਰੀਲ ਡੀਲ ਸਿਰਲੇਖ ਵਾਲਾ ਇਕ ਅੰਤਰ-ਵਿਭਾਗੀ ਮੁਕਾਬਲੇ ਕਰਵਾਏ। ਕਾਲਜ ਦੇ ਵਿਦਿਆਰਥੀ ਹੋਸੰਨਾ ਤੇ ਨਤਾਸ਼ਾ (ਬੀਏਜੇਐੱਮਸੀ ਸਮੈਸਟਰ- ਛੇਵਾਂ) ਨੇ ਪਹਿਲਾ ਸਥਾਨ , ਜਸਕਰਨਦੀਪ ਸਿੰਘ ਤੇ ਪੁਨੀਤ (ਬੀਏਜੇਐੱਮਸੀ ਸਮੈਸਟਰ- ਚੌਥਾ) ਨੇ ਦੂਜਾ ਸਥਾਨ ਤੇ ਵਰਲੀਨ ਕੌਰ, ਵੰਸ਼ਿਕਾ (ਬੀਏਜੇਐੱਮਸੀ ਸਮੈਸਟਰ- ਦੂਜਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਤੇ ਪੇਸ਼ੇਵਰ ਯੋਗਤਾ ਨੂੰ ਵਧਾਉਣ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ। ਵਿਭਾਗ ਦੇ ਇੰਚਾਰਜ ਪ੍ਰੋ. ਆਹੂਜਾ ਸੰਦੀਪ ਨੇ ਵੀ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ’ਚ ਕੁੱਲ 20 ਐਂਟਰੀਆਂ ਜਮ੍ਹਾਂ ਹੋਈਆਂ ਸਨ। ਇਸ ਮੌਕੇ ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ), ਡਾ. ਸਿਮਰਨਜੀਤ ਸਿੰਘ ਬੈਂਸ (ਮੁਖੀ, ਅਰਥ ਸ਼ਾਸਤਰ ਵਿਭਾਗ) ਤੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਤੋਂ ਪ੍ਰੋ. ਰਜਤ ਕੌਰ, ਪ੍ਰੋ. ਅੰਜਲੀ ਭਾਰਦਵਾਜ ਵੀ ਮੌਜੂਦ ਸਨ।