ਕਰੇਨ ਨੇ ਇਕ ਵਿਅਕਤੀ ਦਰੜਿਆ
ਕਰੇਨ ਨੇ ਇਕ ਵਿਅੱਕਤੀ ਦਰੜਿਆ
Publish Date: Wed, 29 Apr 2026 10:43 PM (IST)
Updated Date: Wed, 29 Apr 2026 10:46 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਫਿਰੋਜ਼ਪੁਰ ਰਾਸ਼ਟਰੀ ਮਾਰਗ ਤੇ ਇਕ ਵਿਅਕਤੀ ਸਾਈਕਲ ’ਤੇ ਜਾ ਰਿਹਾ ਸੀ ਕਿ ਸੜਕ ’ਤੇ ਰੇਤਾ ਪਈ ਹੋਣ ਕਰਕੇ ਉਹ ਸਾਈਕਲ ਤੋਂ ਡਿੱਗ ਪਿਆ ਤੇ ਪਿਛਲੇ ਪਾਸੇ ਤੋਂ ਆਉਂਦੀ ਕਰੇਨ ਦੇ ਉਸ ਉੱਪਰ ਚੜ੍ਹ ਜਾਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਕ੍ਰਿਸ਼ਨ ਗੋਪਾਲ ਐੱਸ ਐੱਚ ਓ ਵੱਲੋਂ ਦੱਸਿਆ ਗਿਆ ਕਿ ਨਿਹਾਲ ਸਿੰਘ (65) ਪੁੱਤਰ ਤਾਰਾ ਸਿੰਘ ਪਿੰਡ ਫ਼ਰੀਦ ਸਰਾਏ ਤਹਿਸੀਲ ਸੁਲਤਾਨ ਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲਾ ਸੀ ਤੇ ਉਸ ਦੇ ਘਰ ਸਿਲੰਡਰ ਚੋਂ ਗੈਸ ਮੁੱਕ ਜਾਣ ਕਰਕੇ ਉਹ ਬਾਲਣ ਲਈ ਲੱਕੜੀਆਂ ਸਾਈਕਲ ’ਤੇ ਬੰਨ੍ਹ ਕੇ ਲਿਜਾ ਰਿਹਾ ਸੀ ਕਿ ਨਿਹਾਲੂ ਵਾਲ ਵਾਲਿਆਂ ਦੀ ਫੈਕਟਰੀ ਦੇ ਨੇੜੇ ਸੜਕ ਤੇ ਕਾਫ਼ੀ ਮਾਤਰਾ ਵਿਚ ਰੇਤਾ ਪਈ ਸੀ ਜਿਸ ਕਰਕੇ ਉਸ ਦਾ ਸਾਈਕਲ ਤਿਲਕ ਗਿਆ ਤੇ ਉਹ ਵੀ ਡਿੱਗ ਪਿਆ। ਪਿੱਛੇ ਤੋਂ ਆਉਂਦੀ ਹੋਈ ਕਰੇਨ ਹੈਡਰ ਬੇਕਾਬੂ ਹੋ ਕੇ ਉਸ ਉੱਤੇ ਜਾ ਚੜ੍ਹੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਉਪ੍ਰੰਤ ਕਰੇਨ ਆਪ੍ਰੇਟਰ ਮੌਕੇ ਤੋਂ ਖਿਸਕ ਗਿਆ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਨਕੋਦਰ ਸਥਿਤ ਮੋਰਚਰੀ ’ਚ ਜਮ੍ਹਾਂ ਕਰਵਾਈ ਗਈ ਹੈ। ਉੱਧਰ ਕਰੇਨ ਦੇ ਮਾਲਕਾਂ ਵੱਲੋਂ ਵੀ ਸਵੇਰੇ ਪੁੱਜਣ ਦਾ ਦੱਸਿਆ ਜਾ ਰਿਹਾ ਹੈ।