-30 ਹਜ਼ਾਰ ਲਾਈਟਾਂ ਦੀ ਰੱਖ-ਰਖਾਅ, ਦੋਮੋਰੀਆ ਪੁਲ ’ਚ ਵਾਟਰ ਹਾਰਵੇਸਟਿੰਗ ਲੱਗੇਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਮੀਟਿੰਗ 2 ਮਈ ਨੂੰ ਹੋਵੇਗੀ। ਇਸ ਮੀਟਿੰਗ ਵਿੱਚ ਲਗਭਗ 33 ਕਰੋੜ ਰੁਪਏ ਦੇ ਕੰਮ ਮਨਜ਼ੂਰ ਕੀਤੇ ਜਾਣਗੇ। ਇਨ੍ਹਾਂ ਪ੍ਰਸਤਾਵਾਂ ਵਿੱਚ ਸੀਵਰੇਜ, ਵਾਟਰ ਸਪਲਾਈ, ਸਟ੍ਰੀਟ ਲਾਈਟਾਂ, ਸੜਕਾਂ, ਪਾਰਕ ਸਮੇਤ ਕਈ ਕੰਮ ਸ਼ਾਮਲ ਹਨ ਪਰ ਸਭ ਤੋਂ ਵੱਡਾ ਫੋਕਸ ਕਈ ਇਲਾਕਿਆਂ ਵਿਚ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਜ਼ੀਰੋ ਲੈਵਲ ਸਫਾਈ ਕਰਵਾਉਣ ’ਤੇ ਰਹੇਗਾ। ਪਿਛਲੇ ਮੌਨਸੂਨ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣ ਗਈ ਸੀ ਅਤੇ ਇਸ ਕਰਕੇ ਇਸ ਵਾਰ ਮੌਨਸੂਨ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿੱਤ ਕਮੇਟੀ ਵਿੱਚ ਜਿੱਥੇ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਸਫਾਈ ਦੇ ਕਈ ਕੰਮ ਮਨਜ਼ੂਰ ਕੀਤੇ ਜਾਣਗੇ, ਉੱਥੇ ਵੱਡੀ ਗਿਣਤੀ ਵਿੱਚ ਉਹ ਇਲਾਕੇ ਵੀ ਹਨ ਜਿੱਥੇ ਪੁਰਾਣੀਆਂ ਸੀਵਰੇਜ ਪਾਈਪਾਂ ਨੂੰ ਬਦਲਿਆ ਜਾਵੇਗਾ ਤਾਂ ਜੋ ਪਾਣੀ ਦੀ ਨਿਕਾਸੀ ਸੁਚਾਰੂ ਬਣੀ ਰਹੇ। ਦੋਮੋਰੀਆ ਪੁਲ ਵਿੱਚ ਮੀਂਹ ਦੇ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਵਾਟਰ ਹਾਰਵੇਸਟਿੰਗ ਸਿਸਟਮ ਲਗਾਇਆ ਜਾਵੇਗਾ। ਇੱਕ ਹੋਰ ਮਹੱਤਵਪੂਰਨ ਪ੍ਰਸਤਾਵ ਅਨੁਸਾਰ ਸ਼ਹਿਰ ਵਿੱਚ ਵੱਖ-ਵੱਖ ਗ੍ਰਾਂਟਾਂ ਨਾਲ ਲੱਗੀਆਂ 30,000 ਲਾਈਟਾਂ ਦੀ ਇੱਕ ਸਾਲ ਲਈ ਮੈਨਟੇਨੈਂਸ ਦਾ ਕੰਮ ਵੀ ਮਨਜ਼ੂਰ ਕੀਤਾ ਜਾਵੇਗਾ। ਇਹ ਕੰਮ ਐੱਲਈਡੀ ਕੰਪਨੀ ਐਚਪੀਐਲ ਨੂੰ ਦਿੱਤਾ ਜਾਣਾ ਹੈ, ਜਿਸ ਲਈ 1.48 ਕਰੋੜ ਰੁਪਏ ਦਾ ਟੈਂਡਰ ਮਨਜ਼ੂਰ ਹੋਵੇਗਾ। ਵੱਖ-ਵੱਖ ਰੂਟਾਂ ’ਤੇ ਕੂੜਾ ਉਠਾਉਣ ਲਈ ਟਰੈਕਟਰ-ਟ੍ਰਾਲੀ ਹਾਇਰ ਕਰਨ ਦੇ ਟੈਂਡਰ ਵੀ ਮਨਜ਼ੂਰ ਕੀਤੇ ਜਾ ਸਕਦੇ ਹਨ। ਨਗਰ ਨਿਗਮ ਸੀਵਰਮੈਨ, ਫਿਟਰ, ਕੁਲੀ, ਹਾਰਟੀਕਲਚਰ ਬ੍ਰਾਂਚ ਅਤੇ ਹੋਰ ਕੰਮਾਂ ਲਈ ਮਜ਼ਦੂਰ ਤੇ ਸਟਾਫ ਹਾਇਰ ਕਰਨ ਦੀ ਮਨਜ਼ੂਰੀ ਵੀ ਦੇਵੇਗਾ। ਨਾਰਥ ਅਤੇ ਕੇਂਦਰੀ ਵਿਧਾਨ ਸਭਾ ਖੇਤਰਾਂ ਵਿੱਚ ਹਾਰਟੀਕਲਚਰ ਦੇ ਕੰਮਾਂ ਦੇ ਟੈਂਡਰ ਵੀ ਮਨਜ਼ੂਰੀ ਲਈ ਰੱਖੇ ਜਾਣਗੇ। ਦੋਆਬਾ ਚੌਕ ਤੋਂ ਸੋਡਲ ਚੌਕ-ਕਾਲੀ ਮਾਤਾ ਮੰਦਰ, ਡੀਏਵੀ ਫਲਾਈਓਵਰ ਤੋਂ ਜਨਤਾ ਕਾਲੋਨੀ ਅਤੇ ਮਕਸੂਦਾਂ ਚੌਕ ਤੋਂ ਮਕਸੂਦਾਂ ਫਲਾਈਓਵਰ ਤੱਕ ਗ੍ਰਿਲ ਲਾਉਣ ਦਾ ਕੰਮ ਕੀਤਾ ਜਾਵੇਗਾ। ਮਾਡਲ ਟਾਊਨ ਵਿੱਚ ਸਥਿਤ ਮੇਅਰ ਹਾਊਸ ਦੀ ਰੈਨੋਵੇਸ਼ਨ ਵੀ ਹੋਵੇਗੀ। ਡਿਫੈਂਸ ਕਾਲੋਨੀ, ਜੋਤੀ ਨਗਰ ਅਤੇ ਛੋਟੀ ਬਾਰਾਦਰੀ ਦੇ ਪਾਰਕਾਂ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ। ਹਾਊਸ ’ਚ ਢਿੱਲ ਕਰਨ ਵਾਲੇ ਠੇਕੇਦਾਰ ਜੀਐੱਨ ਕਨਸਟ੍ਰਕਸ਼ਨ ਦੇ ਪੰਜ ਕੰਮ ਰੱਦ ਕੀਤੇ ਜਾਣਗੇ। ਵਾਰਡ ਨੰਬਰ 56 ਵਿੱਚ ਆਪਣਾ ਪਾਰਕ ਦੀ ਰੈਨੋਵੇਸ਼ਨ ਅਤੇ ਕੰਕਰੀਟ ਵਰਕ, ਜੇਪੀ ਨਗਰ ਵਿੱਚ ਸਾਬਕਾ ਮੰਤਰੀ ਦੇ ਘਰ ਕੋਲ ਪਾਰਕ, ਟੈਂਕੀ ਵਾਲਾ ਪਾਰਕ ਅਤੇ ਬਸਤੀ ਮਿੱਠੂ ਦੇ ਨੇੜੇ ਵਾਲੇ ਪਾਰਕ ਦੇ ਕੰਮ ਸ਼ਾਮਲ ਹਨ। ਠੇਕੇਦਾਰ ਨੇ ਇਹ ਕੰਮ ਲੰਮੇ ਸਮੇਂ ਤੋਂ ਸ਼ੁਰੂ ਨਹੀਂ ਕੀਤੇ। ----------------------- ਸੁਪਰ ਸਕਸ਼ਨ ਮਸ਼ੀਨ ਪਰਸ਼ੂਰਾਮ ਨਗਰ ਤੋਂ ਰੇਰੂ ਪਿੰਡ, ਇੰਡਸਟਰੀਅਲ ਐਸਟੇਟ, ਟਰਾਂਸਪੋਰਟ ਨਗਰ ਤੋਂ ਪਰਸ਼ੁਰਾਮ ਨਗਰ, ਮਕਸੂਦਾਂ ਡਿਸਪੋਜ਼ਲ ਤੋਂ ਜਲੰਧਰ-ਅੰਮ੍ਰਿਤਸਰ ਬਾਈਪਾਸ ਇੰਟਰਸੈਕਸ਼ਨ ਤੋਂ ਜਿੰਦਾ ਰੋਡ, ਗਦਈਪੁਰ, ਇੰਡਸਟਰੀਅਲ ਏਰੀਆ ਡਿਸਪੋਜ਼ਲ ਤੋਂ ਦੋਆਬਾ ਚੌਕ ਅਤੇ ਆਲੇ-ਦੁਆਲੇ ਦੇ ਇਲਾਕੇ, ਮਕਸੂਦਾਂ ਤੋਂ ਵਿਧੀਪੁਰ ਰੇਲਵੇ ਕ੍ਰਾਸਿੰਗ ਅਤੇ ਆਲੇ-ਦੁਆਲੇ, ਕਿਸ਼ਨਪੁਰਾ ਡਿਸਪੋਜ਼ਲ ਤੋਂ ਲੰਮਾ ਪਿੰਡ ਚੌਕ ਅਤੇ ਆਲੇ-ਦੁਆਲੇ, ਸ਼ੀਤਲਾ ਮੰਦਰ ਅਤੇ ਆਲੇ-ਦੁਆਲੇ ਦੇ ਇਲਾਕੇ, ਜਲੰਧਰ ਛਾਉਣੀ ਖੇਤਰ ਅਤੇ ਕੇਂਦਰੀ ਵਿਧਾਨ ਸਭਾ ਖੇਤਰ ਦੇ ਮੁੱਖ ਇਲਾਕੇ, ਅਰਬਨ ਐਸਟੇਟ ਤੋਂ ਸੁਹਾਨਾ ਅੰਡਰਪਾਸ ਰਾਹੀਂ ਡਿਫੈਂਸ ਕਾਲੋਨੀ ਤੱਕ। ------------------ ਸੀਵਰੇਜ ਪੰਜਾਬੀ ਬਾਗ, ਅੰਮ੍ਰਿਤ ਵਿਹਾਰ, ਅਮ੍ਰਿਤ ਵਿਹਾਰ ਐਕਸਟੈਂਸ਼ਨ, ਵੀਨਸ ਵੈਲੀ, ਅਸ਼ੋਕ ਵਿਹਾਰ, ਨੀਵੀਂ ਆਬਾਦੀ, ਇੰਡਸਟਰੀਅਲ ਏਰੀਆ ਕਾਲੀ ਮਾਤਾ ਮੰਦਰ ਦੇ ਕੋਲ, ਗੁਰੂ ਨਾਨਕ ਨਗਰ, ਗੁਰੂ ਰਵਿਦਾਸ ਨਗਰ, ਹਰਗੋਬਿੰਦ ਨਗਰ, ਸੁੰਦਰ ਨਗਰ, ਖਾਨਪੁਰ ਆਬਾਦੀ, ਬਾਬਾ ਦੀਪ ਸਿੰਘ ਨਗਰ, ਸਰੂਪ ਨਗਰ, ਗੁਪਤਾ ਕਾਲੋਨੀ, ਕਾਲੀਆ ਕਾਲੋਨੀ, ਸਲੇਮਪੁਰ ਮੁਸਲਮਾਨਾ, ਬਾਬਾ ਮੋਹਨ ਦਾਸ ਨਗਰ, ਗੁੱਜਾਪੀਰ ਰੋਡ, ਮੁਹੱਲਾ ਕਰਾਰ ਖਾਨ, ਟੋਬੜੀ ਮੁਹੱਲਾ, ਸ਼ੀਤਲ ਨਗਰ, ਗੋਲਡਨ ਰੈਵਨਿਊ, ਜੋਤੀ ਨਗਰ, ਗੁਰਜੇਪਾਲ ਨਗਰ, ਦਸ਼ਮੇਸ਼ ਨਗਰ, ਚਰਚ ਕਾਲੋਨੀ, ਸਾਗਰ ਐਨਕਲੇਵ, ਵਾਰਡ ਨੰਬਰ 43, ਸਿਮਰਨ ਐਨਕਲੇਵ, ਮਾਡਲ ਟਾਊਨ, ਚਾਚਾ ਵਾਲੀ ਗਲੀ, ਗੁਰੂ ਨਗਰ, ਵਾਰਡ ਨੰਬਰ 32, ਸਤ ਕਰਤਾਰ ਨਗਰ, ਰਿਸ਼ੀ ਨਗਰ, ਨਿਊ ਯੂਨੀਵਰਸਲ ਕਾਲੋਨੀ, ਹਾਵੜਾ ਕਾਲੋਨੀ, ਸਟਾਰ ਪੈਰਾਡਾਈਜ਼ ਕਾਲੋਨੀ, ਹਰਿਦੁਆਰ ਨਗਰ, ਮਕਸੂਦਾਂ ਚੌਕ ਤੋਂ ਜਿੰਦਾ ਰੋਡ, ਗੁਰੂ ਰਵਿਦਾਸ ਨਗਰ ਚੱਕ ਜਿੰਦਾ ਪਿੰਡ, ਸੰਤ ਨਗਰ, ਵਾਰਡ ਨੰਬਰ 44। ---------------------- ਸੜਕਾਂ ਮਦਨ ਫਲੋਰ ਮਿਲ ਜ਼ੋਨ ਆਫਿਸ ਹੇਠ ਸਰਫੇਸ ਵਾਟਰ ਪ੍ਰੋਜੈਕਟ ਲਈ ਤੋੜੀਆਂ ਗਈਆਂ ਸੜਕਾਂ ਦੀ ਮੁੜ ਬਣਤਰ, ਪੀਏਪੀ ਕੈਂਪਸ ਦੀਆਂ ਸੜਕਾਂ ਦੇ ਦੋ ਟੈਂਡਰ, ਨਾਗਰਾ ਤੋਂ ਡੇਰਾ ਰਾਧਾ ਸਵਾਮੀ, ਬੈਂਕ ਕਾਲੋਨੀ, ਗੁਰੂ ਨਾਨਕ ਨਗਰ, ਕਪੂਰਥਲਾ ਰੋਡ ’ਤੇ ਇੰਟਰਲਾਕਿੰਗ ਟਾਇਲਜ਼, ਮਾਲ ਰੋਡ ਤੋਂ ਮੈਨਬ੍ਰੋ ਚੌਕ ਤੱਕ ਫੁੱਟਪਾਥ, ਆਬਾਦਪੁਰਾ, ਮਿੱਠੂ ਬਸਤੀ, ਗੁਰੂ ਰਵਿਦਾਸ ਚੌਕ ਤੋਂ ਬੀਐੱਸਐੱਨਐੱਲ ਚੌਕ ਤੱਕ ਫੁੱਟਪਾਥ-ਪਾਰਕਿੰਗ ਅਤੇ ਗ੍ਰਿਲ, ਬਾਬਾ ਬੁੱਢਾ ਦੀ ਪੁਲੀ ਤੋਂ ਕਪੂਰਥਲਾ ਰੋਡ ਇੰਟਰਲਾਕਿੰਗ ਟਾਇਲਜ਼, ਭਾਰਗੋ ਕੈਂਪ, ਇੰਡਸਟਰੀਅਲ ਏਰੀਆ ਵਿੱਚ ਬਾਬਾ ਰੁਲੀਆ ਸ਼ਾਹ ਵਾਲੀ ਸੜਕ, ਸ਼ਿਵ ਨਗਰ। --------------------- ਕੂੜਾ ਲਿਫਟਿੰਗ ਗੜ੍ਹਾ ਚੌਕ ਤੋਂ ਅਰਬਨ ਐਸਟੇਟ ਫੇਜ਼ 2, ਵਡਾਲਾ ਚੌਕ ਤੋਂ ਮਿੱਠਾਪੁਰ ਚੌਕ ਰੇਲਵੇ ਸਟੇਸ਼ਨ, ਸ਼ਾਸਤਰੀ ਮਾਰਕੀਟ ਚੌਕ ਤੋਂ ਕਮਲ ਪੈਲੇਸ ਰੋਡ, ਵਰਿਆਣਾ ਡੰਪ ਰੋਡ ਬਿਸਤ ਦੋਆਬ ਨਹਿਰ, ਕਪੂਰਥਲਾ ਰੋਡ ਤੋਂ ਜਗਜੀਵਨ ਰਾਮ ਚੌਕ, ਬਬਰਿਕ ਚੌਕ ਤੋਂ ਫੁਟਬਾਲ ਚੌਕ ਤੋਂ ਬਸਤੀ ਅੱਡਾ ਰੋਡ, ਮਿੱਠੂ ਬਸਤੀ ਰੋਡ ਤੋਂ ਅਵਤਾਰ ਨਗਰ ਰੋਡ ਵਾਇਆ ਆਦਰਸ਼ ਨਗਰ ਗੁਰਦੁਆਰਾ ਸਾਹਿਬ, ਰਾਮਾਮੰਡੀ ਤੋਂ ਨੰਗਲ ਸ਼ਾਮਾਂ।