ਠੇਕੇਦਾਰ ਨੇ ਕੂੜੇ ਦੀ ਢੁਆਈ ਲਈ 5 ਨਵੇ ਟ੍ਰੈਕਟਰ ਲਾਏ
ਠੇਕੇਦਾਰ ਨੇ ਕੂੜੇ ਦੀ ਢੁਆਈ ਲਈ 5 ਨਵੇ ਟਰੈਕਟਰ ਲਗਾਏ
Publish Date: Tue, 12 May 2026 08:09 PM (IST)
Updated Date: Tue, 12 May 2026 08:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਕੂੜੇ ਦੀ ਢੁਆਈ ਲਈ ਨਗਰ ਨਿਗਮ ਦੇ ਠੇਕੇਦਾਰ ਨੇ 5 ਨਵੇਂ ਟਰੈਕਟਰ ਖਰੀਦ ਕੇ ਢੁਆਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਠੇਕੇਦਾਰ ਅਕਾਸ਼ ਗਿੱਲ ਤੇ ਸੱਤਪਾਲ ਗਿੱਲ ਨੇ ਦੱਸਿਆ ਕਿ ਉਕਤ ਖਰੀਦੇ ਗਏ ਟਰੈਕਟਰ ਨਵੇਂ ਰੂਟਾਂ ’ਤੇ ਚਲਾਏ ਜਾਣਗੇ ਤਾਂ ਜੋ ਨਗਰ ਨਿਗਮ ਦੀ ਕਾਰਗੁਜ਼ਾਰੀ ਵਧੀਆ ਹੋ ਸਕੇ। ਉਨ੍ਹਾਂ ਦੱਸਿਆ ਕਿ ਮੇਅਰ ਤੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਉਕਤ ਨਵੇਂ ਟ੍ਰੈਕਟਰ ਖਰੀਦੇ ਗਏ ਹਨ ਤੇ ਕੌਂਸਲਰ ਹਿਤੇਸ਼ ਗਰੇਵਾਲ ਦੀ ਮੌਜੂਦਗੀ ’ਚ ਨਵੇਂ ਰੂਟਾਂ ’ਤੇ ਰਵਾਨਾ ਕੀਤਾ ਗਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸੰਨੀ ਸੇਠੀ, ਕਰਨ ਗਿੱਲ ਤੇ ਨਗਰ ਨਿਗਮ ਦੇ ਕਰਮਚਾਰੀ ਹਾਜ਼ਰ ਸਨ।