ਗੁਰਦੁਆਰਾ ਦੀਵਾਨ ਅਸਥਾਨ ’ਚ ਦੋ ਸਾਲ ਤੋਂ ਚੁਪਹਿਰਾ ਸਮਾਗਮ ਜਾਰੀ
ਗੁਰਦਵਾਰਾ ਦੀਵਾਨ ਅਸਥਾਨ ’ਚ ਦੋ ਸਾਲ ਤੋਂ ਚੁਪਹਿਰਾ ਸਮਾਗਮ ਨਿਰੰਤਰ ਜਾਰੀ
Publish Date: Sun, 26 Apr 2026 11:02 PM (IST)
Updated Date: Sun, 26 Apr 2026 11:04 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਿਛਲੇ ਦੋ ਸਾਲ ਤੋਂ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਚੁਪਹਿਰਾ ਸਮਾਗਮ ਲਗਾਤਾਰ ਜਾਰੀ ਹਨ। ਅੱਜ ਅੱਤ ਦੀ ਗ਼ਰਮੀ ਦੇ ਬਾਵਜੂਦ ਦੂਰੋਂ-ਨੇੜਿਓਂ ਆਈਆਂ ਸੰਗਤਾਂ ਨੇ ਸਤਿਕਾਰ ਸਹਿਤ ਭਾਰੀ ਗਿਣਤੀ ਵਿਚ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਇਲਾਹੀ ਗੁਰਬਾਣੀ ਦੇ ਸੰਗਤੀ ਰੂਪ ਵਿੱਚ ਜਾਪ ਕਰ ਕੇ ਆਪਣਾ ਜੀਵਨ ਸਫਲਾ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਹੋ ਕੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਚਾਹ, ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਲੰਗਰ ਵਰਤਾਉਣ ਅਤੇ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧਾਂ ਦੀ ਸੇਵਾ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰਾਂ ਨੇ ਨਿਭਾਈ। ਇਸ ਮੌਕੇ ਪ੍ਰੀਤਮ ਸਿੰਘ ਅਰੋੜਾ, ਡੀਪੀ ਸਿੰਘ ਵਧਵਾ, ਤੇਜਬੀਰ ਸਿੰਘ ਬਾਂਸਲ, ਸਰਬਜੀਤ ਸਿੰਘ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਅਵਤਾਰ ਸਿੰਘ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਪਰਮਿੰਦਰ ਸਿੰਘ, ਅਨਮੋਲ ਸਿੰਘ, ਜਸਦੀਪ ਸਿੰਘ, ਭਵਜੋਤ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਪ੍ਰਭਜੋਤ ਸਿੰਘ, ਹਰਮਨ ਮੱਕੜ, ਦੀਮੰਤਜੀਤ ਸਿੰਘ ਆਦਿ ਮੌਜੂਦ ਸਨ।