ਭਗਵਾਨ ਪਰਸ਼ੂਰਾਮ ਜੈਅੰਤੀ ਧੂਮਧਾਮ ਨਾਲ ਮਨਾਈ
ਭਗਵਾਨ ਪਰਸ਼ੂ ਰਾਮ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ
Publish Date: Sun, 19 Apr 2026 09:19 PM (IST)
Updated Date: Mon, 20 Apr 2026 04:13 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬ੍ਰਹਮਲੀਨ ਮਹੰਤ ਸ਼੍ਰੀ ਸ਼ਾਂਤੀ ਗਿਰਿ ਜੀ ਮਹਾਰਾਜ ਤੇ ਬ੍ਰਹਮਲੀਨ ਮਹੰਤ ਸ਼੍ਰੀ ਰਵਿੰਦਰਾ ਗਿਰਿ ਜੀ ਮਹਾਰਾਜ ਦੀ ਕਿਰਪਾ ਸਦਕਾ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖ਼ਾਸ ਦੇ ਗੱਦੀਨਸ਼ੀਨ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰਿ ਜੀ ਮਹਾਰਾਜ ਦੇ ਆਸ਼ੀਰਵਾਦ ਤੇ ਮਹੰਤ ਸ਼੍ਰੀ ਜੈ ਰਾਮ ਗਿਰਿ ਜੀ ਮਹਾਰਾਜ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਚ ਬ੍ਰਾਹਮਣ ਸਭਾ ਲੋਹੀਆਂ ਖ਼ਾਸ ਵੱਲੋਂ ਭਗਵਾਨ ਪਰਸ਼ੂ ਰਾਮ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬ੍ਰਾਹਮਣ ਸਭਾ ਦੇ ਸਰਪ੍ਰਸਤ ਵਿਸ਼ਵਾ ਮਿੱਤਰ ਸ਼ਰਮਾ, ਕੁਲਭੂਸ਼ਨ ਸੱਦੀ, ਪ੍ਰਧਾਨ ਦਰਸ਼ਨ ਕੁਮਾਰ ਸੱਦੀ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ, ਸੈਕਟਰੀ ਗੌਰਵ ਸੱਦੀ, ਕੈਸ਼ੀਅਰ ਖ਼ਜ਼ਾਨਚੀ ਦਾਸ ਸ਼ਰਮਾ, ਪ੍ਰੈੱਸ ਸਕੱਤਰ ਯੋਗੇਸ਼ਵਰ ਸ਼ਰਮਾ ਤੇ ਸੁਭਾਸ਼ ਸੱਦੀ ਦੀ ਸਰਪ੍ਰਸਤੀ ਹੇਠ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਏ ਗਏ ਇਸ ਸਮਾਗਮ ਵਿੱਚ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਆਰਤੀ ਵੀ ਕੀਤੀ ਗਈ। ਇਸ ਉਪਰੰਤ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਸ਼੍ਰੀ ਜੈ ਰਾਮ ਗਿਰਿ ਜੀ ਮਹਾਰਾਜ ਵੱਲੋਂ ਭਗਵਾਨ ਪਰਸ਼ੂ ਰਾਮ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਤੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਚ ਸੰਗਤ ਵੀ ਮੰਦਿਰ ਵਿਚ ਹਾਜ਼ਰ ਰਹੀ ਤੇ ਭਗਵਾਨ ਪਰਸੂ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੰਦਰ ਦੀ ਰਵਾਇਤ ਅਨੁਸਾਰ ਦੂਰ-ਦੁਰਾਡੇ ਤੋਂ ਸੈਂਕੜਿਆਂ ਦੀ ਗਿਣਤੀ ਚ ਸੰਤ-ਮਹਾਤਮਾ ਉਚੇਚੇ ਤੌਰ ਤੇ ਮੰਦਿਰ ਚ ਪੁੱਜੇ ਸਨ, ਜਿਨ੍ਹਾਂ ਨੂੰ ਲੰਗਰ ਤੋਂ ਬਾਅਦ ਦਾਨ-ਦਕਸ਼ਣਾ ਦੇ ਕੇ ਵਿਦਾ ਕੀਤਾ ਗਿਆ। ਇਸ ਉਪਰੰਤ ਸ਼ਹਿਰ ਵਾਸੀਆਂ ਨੇ ਵੀ ਲੰਗਰ ਚ ਹਾਜ਼ਰੀ ਲਗਵਾਈ । ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਖ਼ਾਸ ਦੇ ਗੱਦੀ ਨਸ਼ੀਨ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰਿ ਜੀ ਮਹਾਰਾਜ , ਜੋ ਇਸ ਵੇਲੇ ਗੁਜਰਾਤ ਦੇ ਦੌਰੇ ਤੇ ਹਨ ਵੱਲੋਂ ਇਲੈਕਟ੍ਰਾਨਕ ਉੱਪਕਰਣਾਂ ਰਾਹੀਂ ਮੰਦਿਰ ਚ ਹਾਜ਼ਰ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਰੁਪੇਸ਼ ਕੁਮਾਰ ਸੱਦੀ, ਮੋਨੂੰ ਸ਼ਾਹ, ਮਾ. ਰਮੇਸ਼ ਚੰਦਰ ਸ਼ਰਮਾ, ਰਾਜਭਾਊ ਸ਼ਰਮਾ, ਅਸ਼ੋਕ ਕਾਲੀਆ, ਮੋਤੀ ਕਾਲੀਆ, ਪ੍ਰਦੀਪ ਕੁਮਾਰ ਮਹਿਤਾ, ਆਰਜੂ ਅਰੋੜਾ, ਤਿਲਕ ਰਾਜ ਸ਼ਰਮਾ, ਪਵਨ ਗਾਂਧੀ, ਸੰਜੀਵ ਕੰਡਾ, ਅਮਨ ਪਨੇਸਰ, ਅਮਨ ਜੱਸਲ, ਹਨੀ ਸ਼ਰਮਾ, ਸੁਰਿੰਦਰ ਕੁਮਾਰ ਸੱਦੀ, ਨੀਟਾ, ਸ਼ਾਲੂ ਸੱਦੀ, ਰਾਜੇਸ਼ ਸ਼ਰਮਾ, ਸਾਹਿਲ ਸ਼ਰਮਾ, ਕਮਲ ਸ਼ਰਮਾ ਅਤੇ ਸੰਦੀਪ ਸ਼ਰਮਾ ਸਮੇਤ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਸਨ।