ਬਾਲਾ ਜੀ ਮਹਾਰਾਜ ਦੀ ਚੌਂਕੀ ਲਾਈ
ਮਾਤਾ ਰਾਣੀ ਜਾਗਰਣ ’ਚ ਬਣੇ ਭਗਤੀਮਈ ਮਾਹੌਲ ’ਚ ਦਰਸ਼ਕ ਝੂਮੇ
Publish Date: Fri, 17 Apr 2026 07:15 PM (IST)
Updated Date: Fri, 17 Apr 2026 07:18 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜੈ ਮਾਂ ਛਿਨਮਸਤਿਕਾ ਸੇਵਾ ਸੁਸਾਇਟੀ ਬਸਤੀ ਸ਼ੇਖ ਵੱਲੋਂ ਹਰਗੋਬਿੰਦ ਕਾਲੋਨੀ ’ਚ ਬਾਲਾ ਜੀ ਮਹਾਰਾਜ ਜੀ ਦੀ ਸ਼ਾਨਦਾਰ ਚੌਂਕੀ ’ਚ ਸੰਗਤਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਮੱਥਾ ਟੇਕਿਆ। ਪ੍ਰਸਿੱਧ ਭਜਨ ਗਾਇਕ ਦੀਪਕ ਸਰਗਮ ਜਲੰਧਰ ਵਾਲੇ ਤੇ ਮਹੰਤ ਅਜੇ ਰਾਜਨ ਐਂਡ ਪਾਰਟੀ ਜਲੰਧਰ ਵਾਲਿਆਂ ਵੱਲੋਂ ਸੁਰੀਲੇ ਭਜਨਾਂ ਰਾਹੀਂ ਸੰਗਤਾਂ ਨੂੰ ਮਾਤਾ ਰਾਣੀ ਤੇ ਬਾਲਾ ਜੀ ਦੀ ਭਗਤੀ ’ਚ ਲੀਨ ਕੀਤਾ ਗਿਆ। ਭਗਤਾਂ ਵੱਲੋਂ ਲਗਾਏ ਗਏ ਜੈਕਾਰਿਆਂ ਨਾਲ ਪੂਰਾ ਮਾਹੌਲ ਧਾਰਮਿਕ ਉਤਸ਼ਾਹ ਤੇ ਆਸਥਾ ਨਾਲ ਗੂੰਜਦਾ ਰਿਹਾ। ਸੰਗਤਾਂ ਲਈ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਅਭਿਜੈ ਚੋਪੜਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸੀਤਲ ਅੰਗੁਰਾਲ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਜਗਮੀਤ ਬਰਾੜ, ਰਾਜਿੰਦਰ ਬੇਰੀ ਸਾਬਕਾ ਵਿਧਾਇਕ, ਬਲਰਾਜ ਠਾਕੁਰ ਕੌਂਸਲਰ, ਕਿਸ਼ਨ ਲਾਲ ਸ਼ਰਮਾ, ਨੰਦ ਜੱਜ, ਜਗਦੀਸ਼ ਰਾਜਾ ਸਾਬਕਾ ਮੇਅਰ, ਸੁਰਿੰਦਰ ਠਾਕੁਰ, ਰਵਿੰਦਰ ਭੰਡਾਰੀ, ਭਾਰਤੀ ਜਨਤਾ ਪਾਰਟੀ ਦੇ ਸਾਰੇ ਕੌਂਸਲਰਾਂ ਆਦਿ ਨੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮਾਗਮ ’ਚ ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ, ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ, ਐਡਵੋਕੇਟ ਹਰਮਿੰਦਰ ਸੰਧੂ, ਮਨਵਿੰਦਰ ਸਿੰਘ ਨਿਹੰਗ, ਸੁਖਜਿੰਦਰ ਸਿੰਘ ਅਲਗ, ਵਿਪਨ ਆਨੰਦ, ਜੀਵਨ ਜਯੋਤੀ ਟੰਡਨ, ਸੁਰਿੰਦਰ ਸ਼ਰਮਾ, ਨਰਿੰਦਰ ਨੰਦਾ, ਸੰਜੂ ਅਬਰੋਲ, ਵਿਕੀ ਅੰਬਾ, ਪੁਨੀਤ ਘਈ, ਗੋਰੀ, ਤਰਲੋਚਨ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ ਤੇ ਜੌੜਾ ਨੇ ਸੇਵਾਵਾਂ ਨਿਭਾਈਆਂ। --------------------- 23ਵਾਂ ਜਗਰਾਤਾ ਅੱਜ : ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੱਸਿਆ ਕਿ ਜੈ ਮਾਂ ਛਿਨਮਸਤਿਕਾ ਸੇਵਾ ਸੁਸਾਇਟੀ ਬਸਤੀ ਸ਼ੇਖ ਵੱਲੋਂ 23ਵਾਂ ਵਿਸ਼ਾਲ ਮਾਤਾ ਰਾਣੀ ਜਗਰਾਤਾ ਲਾਲਾ ਜਗਤ ਨਾਰਾਇਣ ਧਰਮਸ਼ਾਲਾ, ਚਿੰਤਪੁਰਨੀ ’ਚ 18 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਉਨ੍ਹਾਂ ਦੇ ਦਫਤਰ ਦੇ ਬਾਹਰੋਂ ਸੰਗਤ ਦੇ ਰੂਪ ’ਚ 25 ਬੱਸਾਂ ਦਾ ਕਾਫਲਾ ਰਵਾਨਾ ਹੋਵੇਗਾ।