ਫਿਲੌਰ ’ਚ 59ਵਾਂ ਉਰਸ 2 ਤੋਂ
ਦਰਬਾਰ ਦਾ 59ਵਾਂ ਸਲਾਨਾ ਉਰਸ 2 ਜੂਨ ਤੋਂ ਸ਼ੁਰੂ
Publish Date: Fri, 08 May 2026 06:31 PM (IST)
Updated Date: Fri, 08 May 2026 06:32 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰ ਸਯਦ ਬਾਬਾ ਉਮਰ ਬਖ਼ਸ਼ ਭੂਰੀ ਵਾਲੇ ਚਿਸਤੀ ਸਾਬਰੀ ਤੇ ਸਾਈ ਸੁੰਦਰ ਸ਼ਾਹ ਜੀ ਚਿਸਤੀ ਸਾਬਰੀ ਜੀ ਦਾ 59ਵਾਂ ਸਲਾਨਾ ਉਰਸ ਦਰਬਾਰ ਸਾਈ ਸੋਢੀ ਸ਼ਾਹ ਜੀ, ਗੋਪਾਲ ਕਲੋਨੀ ਨੇੜੇ ਪ੍ਰੀਤਮ ਪੈਲੇਸ, ਨੂਰਮਹਿਲ ਰੋਡ ਫਿਲੌਰ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਵੇਗਾ। ਦਰਬਾਰ ਦੇ ਮੁੱਖ ਸੇਵਾਦਾਰ ਸਾਈ ਰਮੇਸ਼ ਅਲੀ ਚਿਸਤੀ ਸਾਬਰੀ, ਮੀਟਿੰਗ ਇੰਚਾਰਜ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਰਸ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਸ਼ਾਮ 6 ਵਜੇ ਚਿਰਾਗ ਰੋਸ਼ਨ ਦੀ ਰਸਮ ਅਦਾ ਕੀਤੀ ਜਾਵੇਗੀ, ਜਦਕਿ ਸ਼ਾਮ 7 ਵਜੇ ਮਹਿੰਦੀ ਦੀ ਰਸਮ ਹੋਵੇਗੀ। 3 ਜੂਨ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ ਇਕ ਵਜੇ ਸੰਗਤਾਂ ਲਈ ਲੰਗਰ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਤ 8 ਵਜੇ ਮਹਿਫ਼ਿਲ-ਏ-ਕੱਵਾਲੀ ਕਰਵਾਈ ਜਾਵੇਗੀ, ਜਿਸ ’ਚ ਮੁਨੱਵਰ ਅਲੀ ਕਵਾਲ ਤੇ ਕਰਾਮਤ ਅਲੀ ਦਾਤਾ ਜੀ ਦਾ ਗੁਣਗਾਨ ਕਰਨਗੇ। ਵੱਖ-ਵੱਖ ਡੇਰਿਆਂ ਤੋਂ ਮਹਾਂਪੁਰਸ਼ ਵੀ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ।