ਅਮਰ ਸ਼ਹੀਦ ਸਰਹਾਲ ਦੀ ਬਰਸੀ 26 ਨੂੰ
ਅਮਰ ਸ਼ਹੀਦ ਸਵ. ਬਲਵੰਤ ਸਿੰਘ ਸਰਹਾਲ ਦੀ 34ਵੀਂ ਬਰਸੀ 26 ਅਪ੍ਰੈਲ ਨੂੰ ਮਨਾਈ ਜਾਵੇਗੀ
Publish Date: Tue, 21 Apr 2026 08:12 PM (IST)
Updated Date: Tue, 21 Apr 2026 08:16 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਅਮਰ ਸ਼ਹੀਦ ਸਵ. ਬਲਵੰਤ ਸਿੰਘ ਸਰਹਾਲ (ਸਾਬਕਾ ਵਿਧਾਇਕ ਬੰਗਾ ਤੇ ਸਾਬਕਾ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਕੈਬਨਿਟ ਪੰਜਾਬ) ਦੀ 34ਵੀਂ ਸਲਾਨਾ ਬਰਸੀ 26 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਹਾਲ ਕਾਜ਼ੀਆਂ ’ਚ ਮਨਾਈ ਜਾਵੇਗੀ। ਇਹ ਸਮਾਗਮ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ’ਚ ਕਰਵਾਇਆ ਜਾਵੇਗਾ। ਸਵੇਰੇ 10 ਵਜੇ ਉਨ੍ਹਾਂ ਦੇ ਆਦਮ ਕੱਦ ਬੁੱਤ ’ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਦੁਪਹਿਰ 12 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥੇ ਵੱਲੋਂ ਰਸਭਿੰਨੀ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਰਾਜਨੀਤਕ ਤੇ ਧਾਰਮਿਕ ਆਗੂ ਵੀ ਸ਼ਾਮਲ ਹੋ ਕੇ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਕੁਲਜੀਤ ਸਿੰਘ ਸਰਹਾਲ (ਹਲਕਾ ਇੰਚਾਰਜ ਬੰਗਾ) ਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਖ-ਸਬੰਧੀਆਂ ਤੇ ਦੋਸਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ’ਚ ਪੁੱਜ ਕੇ ਸ਼ਰਧਾਂਜਲੀ ਭੇਟ ਕਰਨ।