ਸਹੋੜਾ ਡਡਿਆਲ ਸਕੂਲ 'ਚ ਮਨਾਇਆ ਤੀਆਂ ਦਾ ਤਿਉਹਾਰ
ਬਲਾਕ ਹਾਜੀਪੁਰ ਅੰਦਰ ਪੈਂਦੇ ਪਿੰਡ ਸਹੋੜਾ ਡਡਿਆਲ ਦੇ ਹਾਈ ਸਕੂਲ ਵਿਚ ਸਕੂਲ ਦੀਆਂ ਬੱਚੀਆਂ ਵ ਬਲਾਕ ਹਾਜੀਪੁਰ ਅੰਦਰ ਪੈਂਦੇ ਪਿੰਡ ਸਹੋੜਾ ਡਡਿਆਲ ਦੇ ਹਾਈ ਸਕੂਲ ਵਿਚ ਸਕੂਲ ਦੀਆਂ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਰਕਾਰੀ ਸਕੂਲ ਸਹੋੜਾ ਡਡਿਆਲ ਦੀ ਮੁੱਖ ਅਧਿਆਪਕਾ ਦੀਪਤੀ ਕੌਂਡਲ ਨੇ ਦੱਸਿਆ ਕਿ ਉਨਾਂ੍ਹ ਨੂੰ ਸਰਕਾਰ ਦ
Publish Date: Sat, 12 Aug 2023 03:30 PM (IST)
Updated Date: Sat, 12 Aug 2023 03:30 PM (IST)
ਨਵਜੋਤ ਧਾਮੀ, ਮੁਕੇਰੀਆਂ : ਬਲਾਕ ਹਾਜੀਪੁਰ ਅੰਦਰ ਪੈਂਦੇ ਪਿੰਡ ਸਹੋੜਾ ਡਡਿਆਲ ਦੇ ਹਾਈ ਸਕੂਲ ਵਿਚ ਸਕੂਲ ਦੀਆਂ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਰਕਾਰੀ ਸਕੂਲ ਸਹੋੜਾ ਡਡਿਆਲ ਦੀ ਮੁੱਖ ਅਧਿਆਪਕਾ ਦੀਪਤੀ ਕੌਂਡਲ ਨੇ ਦੱਸਿਆ ਕਿ ਉਨਾਂ੍ਹ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਪੰਜਾਬ ਦੇ ਵਿਰਾਸਤੀ ਰੰਗਾਂ ਨੂੰ ਉਜਾਗਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਉਨਾਂ੍ਹ ਦੇ ਸਰਕਾਰੀ ਹਾਈ ਸਕੂਲ ਸਹੋੜਾ ਡਡਿਆਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਵਿਰਾਸਤੀ ਰੰਗਾਂ ਨੂੰ ਬਿਖੇਰਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿਚ ਘੜਾ ਨੂੰ ਚੁੱਕ ਕੇ ਨੱਚਣਾ ਪੱਖੀਆਂ ਝੱਲਣਾ, ਛੱਜ ਭੰਨਣਾ, ਪੀਂਘ ਝੂਟਣਾ, ਪੀਂਘ ਝੂਟਦੀਆਂ ਕੁੜੀਆਂ ਵੱਲੋਂ ਗਿੱਧਾ ਪਾਉਣਾ, ਬੋਲੀਆਂ ਪਾਉਣਾ, ਜਿਸ ਵਿਚ ਪੰਜਾਬ ਦੇ ਪੁਰਾਣੇ ਸਮੇਂ ਦੀ ਝਲਕ ਦਿਖਾਈ ਦੇ ਰਹੀ ਸੀ।