ਤਹਿਰਾਨ ਹਵਾਈ ਅੱਡੇ ’ਤੇ ਕੌਮਾਂਤਰੀ ਉਡਾਣਾਂ ਫਿਰ ਸ਼ੁਰੂ
ਕਾਹਿਰਾ (ਏਪੀ) : ਈਰਾਨ
Publish Date: Sat, 25 Apr 2026 08:24 PM (IST)
Updated Date: Sat, 25 Apr 2026 08:28 PM (IST)
ਕਾਹਿਰਾ (ਏਪੀ) : ਈਰਾਨ ਨੇ ਰਾਜਧਾਨੀ ਤੇਹਰਾਨ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਫਿਰ ਤੋਂ ਸਰਗਰਮ ਕਰ ਦਿੱਤਾ ਹੈ ਤੇ ਸ਼ਨੀਵਾਰ ਤੋਂ ਇਥੋਂ ਕੌਮਾਂਤਰੀ ਕਮਰਸ਼ੀਅਲ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। 28 ਫਰਵਰੀ ਤੋਂ ਸ਼ੁਰੂ ਹੋਈ ਜੰਗ ਦੇ ਕਾਰਨ ਇਸ ਹਵਾਈ ਅੱਡੇ ’ਤੇ ਵੀ ਬੰਬਾਰੀ ਹੋਈ ਸੀ, ਜਿਸ ਕਾਰਨ ਇਸ ਨੂੰ ਬੰਦ ਕਰਨਾ ਪਿਆ ਸੀ। ਈਰਾਨ ਦੇ ਸਰਕਾਰੀ ਟੀਵੀ ਅਨੁਸਾਰ ਇਮਾਮ ਖ਼ੁਮੈਨੀ ਕੌਮਾਂਤਰੀ ਹਵਾਈ ਅੱਡੇ ਤੋਂ ਇਸਤਾਂਬੁਲ, ਮਸਕਟ ਤੇ ਮਦੀਨਾ ਲਈ ਜਹਾਜ਼ਾਂ ਨੇ ਉਡਾਣ ਭਰੀ। ਫਲਾਈਟ ਟ੍ਰੈਕਿੰਗ ਪਲੇਟਫਾਰਮ ਫਲਾਈਟ ਰਾਡਾਰ 24 ਮੁਤਾਬਕ ਸ਼ਨੀਵਾਰ ਸਵੇਰੇ ਇਸ ਹਵਾਈ ਅੱਡੇ ਤੋਂ ਤਿੰਨ ਜਹਾਜ਼ਾਂ ਨੇ ਉਡਾਣ ਭਰੀ, ਜੋ ਇਸਤਾਂਬੁਲ ਵੱਲ ਰਵਾਨਾ ਹੋਈ। ਦੱਸ ਦੇਈਏ ਕਿ ਜੰਗੀਬੰਦੀ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਅੰਸ਼ਕ ਤੌਰ ’ਤੇ ਆਪਣਾ ਹਵਾਈ ਸਪੇਸ ਖੋਲ੍ਹਿਆ ਸੀ।