ਅਕਾਲੀ ਗਲੈਕਸੀ ਕਾਨਵੈਂਟ ਸਕੂਲ ਨੇ ਜਿੱਤੀ ਟਰਾਫੀ
ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ’ਚ ਹਾਸਲ ਕੀਤੀ ਟੀਮ ਟ੍ਰਾਫ਼ੀ
Publish Date: Thu, 30 Apr 2026 07:09 PM (IST)
Updated Date: Thu, 30 Apr 2026 07:10 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਅਕਾਲ ਗਲੈਕਸੀ ਕਾਨਵੈਂਟ ਸਕੂਲ, ਸਿੱਧੂਪੁਰ-ਲੋਹੀਆਂ ਖ਼ਾਸ ਦੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਖੇ ਸ਼੍ਰੀ ਰਾਮ ਗਲੋਬਲ ਸਕੂਲ ਵਿੱਚ ਕਰਵਾਈ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ’ਚ ਜ਼ਿਲ੍ਹੇ ਤੇ ਇਲਾਕੇ ਦੇ 8 ਸਕੂਲਾਂ ਦੇ ਵਿੱਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੁਕਾਬਲੇ ’ਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ 12 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਟਰਾਫੀ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਚੈਂਪੀਅਨਸ਼ਿਪ ’ਚ ਵਿਦਿਆਰਥੀਆਂ ਨੇ ਕੁੱਲ 12 ਮੈਡਲ ਜਿੱਤੇ, ਜਿਨਾਂ ’ਚ 3 ਗੋਲਡ ਮੈਡਲ, 6 ਸਿਲਵਰ ਮੈਡਲ ਤੇ 3 ਬਰੋਨਜ਼ ਮੈਡਲ ਸ਼ਾਮਲ ਹਨ। ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ।