ਨਾਮ ਬਦਲ ਕੇ ਟੀਸੀਐੱਸ ਪੀੜਤਾ ਨੂੰ ਮਲੇਸ਼ੀਆ ਭੇਜਣਾ ਚਾਹੁੰਦੀ ਸੀ ਨਿਦਾ ਖਾਨ
ਅਦਾਲਤ ਨੇ ਮੁਲਜ਼ਮ ਨਿਦਾ
Publish Date: Mon, 04 May 2026 08:09 PM (IST)
Updated Date: Mon, 04 May 2026 08:11 PM (IST)

ਅਦਾਲਤ ਨੇ ਮੁਲਜ਼ਮ ਨਿਦਾ ਖਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਖਦਸ਼ਾ ਜਤਾਇਆ ਕਿਹਾ-ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮੁਲਜ਼ਮ ਤੋਂ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਮੁੰਬਈ (ਪੀਟੀਆਈ) : ਨਾਸਿਕ ਦੀ ਇਕ ਅਦਾਲਤ ਨੇ ਸੈਕਸ ਸ਼ੋਸ਼ਣ ਤੇ ਧਰਮ ਤਬਦੀਲੀ ਨਾਲ ਜੁੜੇ ਮਾਮਲੇ ’ਚ ਟੀਸੀਐੱਸ ਕਰਮਚਾਰੀ ਨਿਦਾ ਖਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਪੀੜਤਾ ਦਾ ਤੈਅਬੱਧ ਢੰਗ ਨਾਲ ਬਹਿਲਾ-ਫੁਸਲਾ ਕੇ ਬ੍ਰੇਨ ਵਾਸ਼ ਕਰਨਾ, ਉਸ ਨੂੰ ਮਲੇਸ਼ੀਆ ਭੇਜਣ ਦੀ ਸਾਜ਼ਿਸ਼ ਲੱਗ ਰਹੀ ਹੈ। ਨਿਦਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਪਰਾਧ ਦੀ ਗੰਭੀਰਤਾ ਅਸਲ ’ਚ ਬਹੁਕੋਨੀ ਹੈ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਹੈ। ਵਧੀਕ ਸੈਸ਼ਨ ਜੱਜ ਕੇਜੀ ਜੋਸ਼ੀ ਦਾ ਹੁਕਮ ਸੋਮਵਾਰ ਨੂੰ ਮਿਲਿਆ। ਇਸ ’ਚ ਕਿਹਾ ਗਿਆ ਹੈ ਕਿ ਰਿਕਾਰਡ ’ਚ ਮੌਜੂਦ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਦਾ ਨਾਮ ਬਦਲਨ ਤੋਂ ਬਾਅਦ ਨਿਦਾ ਖਾਨ ਉਸ ਨੂੰ ਮਲੇਸ਼ੀਆ ਭੇਜਣਾ ਚਾਹੁੰਦੀ ਸੀ। ਪੀੜਤ ਧਿਰ ਵੱਲੋਂ ਹਿਰਾਸਤ ’ਚ ਪੁੱਛਗਿੱਛ ਦੀ ਲੋੜ ’ਤੇ ਜ਼ੋਰ ਦੇਣ ਤੋਂ ਬਾਅਦ ਅਦਾਲਤ ਨੇ ਦੋ ਮਈ ਨੂੰ ਖਾਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਐੱਫਆਈਆਰ ਦੇ ਅਨੁਸਾਰ ਖਾਨ ਨੇ ਮਹਿਲਾ ਕਰਮਚਾਰੀਆਂ ਨੂੰ ਇਸਲਾਮੀ ਪ੍ਰੰਪਰਾਵਾਂ ਅਨੁਸਾਰ ਕੱਪੜੇ ਪਹਿਣਨ ਤੇ ਵਿਵਹਾਰ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਆਪਣੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ ਅਗਾਊਂ ਜ਼ਮਾਨਤ ਮੰਗੀ ਸੀ। ਪੁਲਿਸ ਨੇ ਦਸਿਆ ਸੀ ਕਿ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ’ਚ ਖਾਨ ਦੀ ਤਲਾਸ਼ ਜਾਰੀ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਬਿਨੈਕਾਰ ਦੀ ਭੂਮਿਕਾ ਦਾ ਜ਼ਿਕਰ ਐੱਫਆਈਆਰ ’ਚ ਸਪਸ਼ਟ ਤੌਰ ’ਤੇ ਕੀਤਾ ਗਿਆ ਹੈ। ਇਸ ’ਚ ਉਸ ਦੀ ਸ਼ਮੂਲੀਅਤ ਦਿਖਾਈ ਦਿੰਦੀ ਹੈ। ਜੱਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੀੜਤਾ ਨੂੰ ਕਿਸੇ ਵੀ ਧਰਮ ਨੂੰ ਮੰਨਣ ਤੇ ਆਪਣੀ ਪਸੰਦ ਦਾ ਨਾਮ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਇਸ ਲਈ ਬਹਿਕਾਇਆ ਜਾਵੇ ਤੇ ਉਹ ਵੀ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ। ਦੇਓਲਾਲੀ ਪੁਲਿਸ ਸਟੇਸ਼ਨ ’ਚ ਦਰਜ ਇਸ ਮਾਮਲੇ ’ਚ ਨਿਦਾ ਖਾਨ ਤੇ ਦੋ ਹੋਰ ਸਹਿ ਮੁਲਜ਼ਮਾਂ ਦਾਨਿਸ਼ ਸ਼ੇਖ ਤੇ ਤੌਸੀਫ ’ਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਸੈਕਸ ਸਬੰਧ ਬਣਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਆਦਿ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ ਦਾਨਿਸ਼ ਸ਼ੇਖ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਪੀੜਤਾ ਦਾ ਜਿਸਮਾਨੀ ਸ਼ੋਸ਼ਣ ਕੀਤਾ, ਜਦਕਿ ਤੌਸੀਫ ਨੇ ਵਾਰ-ਵਾਰ ਉਸ ਨਾਲ ਜਿਸਮਾਨੀ ਸਬੰਧ ਬਣਾਉਣ ਦੀ ਮੰਗ ਕਰਦੇ ਹੋਏ ਤੇ ਸ਼ੇਖ ਨਾਲ ਉਸ ਦੇ ਕਥਿਤ ਸਬੰਧਾਂ ਨੂੰ ਪਰਿਵਾਰ ਦੇ ਸਾਹਮਣੇ ਦੱਸਣ ਦੀ ਧਮਕੀ ਦਿੰਦੇ ਹੋਏ ਉਸ ਦਾ ਸੈਕਸ ਸ਼ੋਸ਼ਣ ਕੀਤਾ। ਐੱਫਆਈਆਰ ਅਨੁਸਾਰ ਖਾਨ ਨੇ ਆਪਣੇ ਦੋਵੇਂ ਸਹਿ-ਮੁਲਜ਼ਮਾਂ ਨਾਲ ਮਿਲ ਕੇ ਪੀੜਤਾ ਨੂੰ ਡਰਾ-ਧਮਕਾ ਕੇ ਤੇ ਵਾਰ-ਵਾਰ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਕੇ ਉਸ ਦਾ ਧਰਮ ਬਦਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਪੇਸ਼ ਹੋਏ ਜ਼ਿਲ੍ਹਾ ਸਰਕਾਰੀ ਵਕੀਲ ਏਐੱਸ ਮਿਸਰ ਨੇ ਤਰਕ ਦਿੱਤਾ ਕਿ ਪੀੜਤਾ ਨੂੰ ਮੁਲਜ਼ਮਾਂ ਦੇ ਧਾਰਮਿਕ ਰੀਤੀ-ਰਿਵਾਜ਼ਾਂ ਤੇ ਰੋਜ਼ਾਨਾ ਦੀ ਧਾਰਮਿਕ ਪੂਜਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਜਾਂਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਤਰਕ ਦਿੱਤਾ ਕਿ ਪੀੜਤਾ ਦਾ ਨਾਮ ਬਦਲ ਕੇ ਹਾਨੀਆ ਰੱਖਣ ਦੀ ਯੋਜਨਾ ਸੀ ਤੇ ਉਸ ਨੂੰ ਮਲੇਸ਼ੀਆ ਭੇਜਣ ਦੀ ਵੀ ਯੋਜਨਾ ਸੀ। ਇਨ੍ਹਾਂ ਹਾਲਾਤ ’ਚ ਇਹ ਪਤਾ ਲਗਾਉਣ ਲਈ ਹਿਰਾਸਤ ’ਚ ਪੁੱਛਗਿੱਛ ਜ਼ਰੂਰੀ ਹੈ ਕਿ ਕਿਤੇ ਕੋਈ ਕੌਮਾਂਤਰੀ ਗਿਰੋਹ ਇਸ ’ਚ ਸ਼ਾਮਲ ਹੈ ਤੇ ਕੀ ਬਿਨੈਕਾਰ ਨਿਦਾ ਖਾਨ ਇਸ ਨਾਲ ਜੁੜੀ ਹੋਈ ਹੈ।