ਆਰਟੀਓ ਦਫਤਰ ’ਚ ਅਕਾਊਂਟੈਂਟ ਕਾਰਨ ਜਮ੍ਹਾਂ ਨਹੀਂ ਹੋ ਰਿਹਾ ਟੈਕਸ
ਜਾਸ, ਜਲੰਧਰ : ਆਰਟੀਓ
Publish Date: Tue, 19 May 2026 09:29 PM (IST)
Updated Date: Tue, 19 May 2026 09:31 PM (IST)
ਜਾਸ, ਜਲੰਧਰ : ਆਰਟੀਓ ਦਫਤਰ ’ਚ ਪਿਛਲੇ ਦੋ ਦਿਨਾਂ ਦੌਰਾਨ ਵਾਹਨ ਟੈਕਸ ਜਮ੍ਹਾਂ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਟੈਕਸ ਜਮ੍ਹਾਂ ਕਰਨ ਆਏ ਲੋਕਾਂ ਨੇ ਘੰਟਿਆਂ ਦਫਤਰ ’ਚ ਇੰਤਜ਼ਾਰ ਕਰਨ ਦੇ ਬਾਵਜੂਦ ਵਾਪਸ ਜਾਣਾ ਪਿਆ।
ਹਫ਼ਤੇ ਵਿਚ ਦੋ ਦਿਨ ਐੱਸਓ ਕੋਲ ਤਰਨਤਾਰਨ ਦਾ ਕਾਰਜਭਾਰ ਰਹਿੰਦਾ ਹੈ। ਲੋਕਾਂ ਦਾ ਦਾਅਵਾ ਹੈ ਕਿ ਮਹਿਲਾ ਅਕਾਉਂਟੈਂਟ ਵੱਲੋਂ ਸਮੇਂ 'ਤੇ ਕੋਡ ਨਾ ਲਾਉਣ ਕਾਰਨ ਟੈਕਸ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਹਾਲਾਤ ’ਚ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਐੱਸਓ ਮੁਨੀਸ਼ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਾਈਟ ’ਤੇ ਕੰਮ ਚੱਲ 'ਚ ਸੀ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ, ਹੁਣ ਕੰਮ ਠੀਕ ਚੱਲ ਰਿਹਾ ਹੈ।