ਜ਼ਰੂਰਤਮੰਦਾਂ ਨੂੰ ਤ੍ਰਿਪਾਲਾਂ ਵੰਡੀਆਂ
ਲੋਕਾਂ ਨੂੰ ਤਿਰਪਾਲਾਂ ਵੰਡੀਆਂ
Publish Date: Thu, 04 Sep 2025 06:19 PM (IST)
Updated Date: Thu, 04 Sep 2025 06:22 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ : ਨਕੋਦਰ ਹਲਕੇ ਦੇ ਪਿੰਡ ਮੁਆਈ ਵਿਖੇ ਭਾਰੀ ਮੀਂਹ ਕਾਰਨ ਕੱਚੇ ਮਕਾਨਾਂ ਦੇ ਹੋਏ ਨੁਕਸਾਨ ਕਾਰਨ ਪਿੰਡ ਮੁਆਈ ਦੇ ਸਰਪੰਚ ਹਰਵਿੰਦਰ ਸਿੰਘ ਮਾਲਕ ਏਵਨ ਢਾਬਾ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਤ੍ਰਿਪਾਲਾਂ ਵੰਡੀਆਂ ਗਈਆਂ ਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਪੂਰੀ ਪੰਚਾਇਤ ਲੋਕਾਂ ਦੇ ਨਾਲ ਹੈ ਐੱਮਐੱਲਏ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਡਿਊਟੀ ਲਗਾਈ ਗਈ ਆ ਜੇਕਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਉਸ ਨੂੰ ਸੁਰੱਖਿਆ ਥਾਂ ਤੇ’ ਰੱਖਿਆ ਜਾਵੇ। ਸਰਪੰਚ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿਸੇ ਦਾ ਜੋ ਵੀ ਨੁਕਸਾਨ ਹੋਇਆ ਹੈ ਐੱਮਐੱਲਏ ਨੂੰ ਕਹਿ ਕੇ ਸਰਕਾਰ ਕੋਲੋਂ ਮੁਆਵਜ਼ਾ ਦਿਵਾਇਆ ਜਾਵੇਗਾ।