ਤਰਕਸ਼ੀਲ ਸੋਸਾਇਟੀ ਵੱਲੋਂ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ
ਤਰਕਸ਼ੀਲ ਸੋਸਾਇਟੀ ਜਲੰਧਰ ਜੋਨ ਨੇ ਮੰਗਾਂ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ
Publish Date: Wed, 13 May 2026 07:55 PM (IST)
Updated Date: Thu, 14 May 2026 04:13 AM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਵੱਲੋਂ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ ਕਾਰਨ ਆਮ ਲੋਕਾਂ ਦੀ ਆਰਥਿਕ ਮਾਨਸਿਕ ਲੁੱਟ ਰੋਕਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ। ਤਰਕਸ਼ੀਲ ਸੁਸਾਇਟੀ ਦੀ ਇਕਾਈ ਤੇ ਜ਼ੋਨ ਜਲੰਧਰ ਵੱਲੋਂ ਸੂਬਾਈ ਆਗੂ ਸੁਖਵਿੰਦਰ ਬਾਗਪੁਰ ਤੇ ਸੁਖਦੇਵ ਫਗਵਾੜਾ ਦੀ ਅਗਵਾਈ ਹੇਠ ਪੰਜਾਬ ’ਚ ਹੋਰਨਾਂ ਜਿਲਿਆਂ ਦੀ ਤਰਜ਼ ’ਤੇ ਇਹ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ ਵੀ ਅੰਧਵਿਸ਼ਵਾਸਾਂ, ਜਾਦੂ, ਟੂਣੇ, ਵਹਿਮ ਭਰਮ ਫ਼ੈਲਾਉਣ ਵਾਲੇ ਪਖੰਡੀ ਬਾਬਿਆਂ ਖਿਲਾਫ਼ ਸਵਿਧਾਨਕ ਕਾਨੂੰਨ ਬਣਾ ਕੇ ਆਮ ਲੋਕਾਂ ਦੀ ਹੁੰਦੀ ਸਰੀਰਕ ਤੇ ਮਾਨਸਿਕ ਲੁੱਟ ਨੂੰ ਬਚਾਵੇ। ਸਰਕਾਰ ਨੂੰ ਯਾਦ ਕਰਾਉਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਮਾਨਯੋਗ ਡਿਪਟੀ ਸਪੀਕਰ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਤਿਆਰ ਕਾਨੂੰਨੀ ਦਸਤਾਵੇਜ਼ ਦੀਆਂ ਕਾਪੀਆਂ 7 ਅਕਤੂਬਰ 2024 ਨੂੰ ਭੇਜੀਆਂ ਗਈਆਂ ਹਨ। ਤਰਕਸ਼ੀਲ ਸੁਸਾਇਟੀ ਵੱਲੋਂ ਇਹ ਮੰਗ ਕੀਤੀ ਗਈ ਕਿ ਸਕੂਲਾਂ, ਕਾਲਜਾਂ ਤੇ ਹੋਰ ਵੀ ਵਿਦਿਅਕ ਅਦਾਰਿਆਂ ’ਚ ਉਨ੍ਹਾਂ ਦੀ ਸਵੇਰ ਦੀ ਸਭਾ ’ਚ ਵਿਗਿਆਨਿਕ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਵੇ। ਭਾਰਤ ਦਾ ਸੰਵਿਧਾਨ ਸਾਨੂੰ ਹਰ ਫੈਸਲਾ ਵਿਗਿਆਨਿਕ ਨਜ਼ਰੀਏ ਨਾਲ ਕਰਨ ਲਈ ਪ੍ਰੇਰਿਤ ਕਰਦਾ ਹੈ। ਮੰਗ ਪੱਤਰ ਦੇਣ ਲਈ ਪਹੁੰਚੇ ਸਾਥੀ ਸੂਬਾਈ ਆਗੂ ਸੁਖਵਿੰਦਰ ਬਾਗਪੁਰ, ਜ਼ੋਨ ਮੁਖੀ ਫਗਵਾੜਾ, ਸੁਰਿੰਦਰ ਪੱਦੀ, ਵਿੱਤ ਮੁੱਖੀ ਜਰਨੈਲ ਸਿੰਘ, ਜੋਨ ਮੀਡੀਆ ਇੰਚਾਰਜ ਵਿਜੈ ਰਾਹੀ, ਇਕਾਈ ਮੀਡੀਆ ਮੁਖੀ ਨਸੀਬ ਚੰਦ ਬੱਬੀ, ਆਰੁਣ ਤਰਕਸ਼ੀਲ, ਵਿਪਨ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ।