ਤਨਵੀਰ ਕੌਰ ਨੇ 95.8 ਫ਼ੀਸਦੀ ਅੰਕਾਂ ਨਾਲ ਕਰਵਾਈ ਬੱਲੇ-ਬੱਲੇ
ਜਾਸ, ਜਲੰਧਰ : ਸੇਂਟ
Publish Date: Thu, 30 Apr 2026 09:46 PM (IST)
Updated Date: Thu, 30 Apr 2026 09:49 PM (IST)
ਜਾਸ, ਜਲੰਧਰ : ਸੇਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਤਨਵੀਰ ਕੌਰ ਨੇ ਆਈਸੀਐੱਸਈ ਜਮਾਤ 10ਵੀਂ ਬੋਰਡ ਪ੍ਰੀਖਿਆ ’ਚ 95.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੀ ਇਹ ਸ਼ਾਨਦਾਰ ਉਪਲੱਬਧੀ ਸਖ਼ਤ ਮਿਹਨਤ, ਸਮਰਪਣ ਤੇ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹੈ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਉਸ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਉਸ ਦੇ ਮਾਪਿਆਂ ਨੇ ਮਾਣ ਕਰਦਿਆਂ ਇਸ ਸਫਲਤਾ ਦਾ ਸਿਹਰਾ ਉਸ ਦੀ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਨੂੰ ਦਿੱਤਾ।