ਤਨਿਸ਼ਕ ਨੇ ਜਲੰਧਰ ’ਚ ਖੋਲ੍ਹਿਆ ਨਵਾਂ ਸਟੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 07 May 2026 08:52 PM (IST)
Updated Date: Thu, 07 May 2026 08:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤ ਦਾ ਸਭ ਤੋਂ ਵੱਡਾ ਜਿਊਲਰੀ ਰਿਟੇਲ ਬ੍ਰਾਂਡ ਅਤੇ ਟਾਟਾ ਸਮੂਹ ਦਾ ਹਿੱਸਾ ਤਨਿਸ਼ਕ ਨੇ ਨਕੋਦਰ ਰੋਡ, ਲਵਲੀ ਆਟੋਜ਼ ਨੇੜੇ ਬਿਲਡਿੰਗ ਨੰਬਰ 670 'ਤੇ ਨਵਾਂ ਸਟੋਰ ਖੋਲ੍ਹਿਆ ਹੈ। ਇਹ ਸਟੋਰ ਸ਼ੁੱਕਰਵਾਰ ਨੂੰ ਖੁੱਲ੍ਹਾ ਤੇ ਇਸਨੂੰ ਬਿਹਤਰੀਨ ਡਿਜ਼ਾਈਨ ਤੇ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤਾ ਗਿਆ ਹੈ। ਨਵੇਂ ਸਟੋਰ ਦਾ ਉਦਘਾਟਨ ਤਨਿਸ਼ਕ ਦੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਸੁਨੀਲ ਰਾਜ ਤੇ ਰੀਜਨਲ ਬਿਜ਼ਨਸ ਮੈਨੇਜਰ ਆਸ਼ੀਸ਼ ਤਿਵਾੜੀ ਨੇ ਫ੍ਰੈਂਚਾਈਜ਼ੀ ਭਾਈਵਾਲਾਂ ਦੀਪਕ ਮਰਿਆ ਤੇ ਤਨਯ ਮਰਿਆ ਨਾਲ ਕੀਤਾ। ਪ੍ਰੈੱਸ ਵਾਰਤਾ ’ਚ ਸੁਨੀਲ ਰਾਜ ਨੇ ਕਿਹਾ ਕਿ ਜਲੰਧਰ ’ਚ ਸਾਡੇ ਨਵੇਂ ਸਟੋਰ ਦਾ ਸ਼ੁਭ ਆਰੰਭ ਉੱਤਰੀ ਭਾਰਤ ’ਚ ਤਨਿਸ਼ਕ ਦੇ ਵਧਦੇ ਕਦਮਾਂ ਦਾ ਸ਼ਾਨਦਾਰ ਪ੍ਰਤੀਕ ਹੈ। ਪੰਜਾਬ ਦੀ ਧਰਤੀ ਰਵਾਇਤਾਂ ਅਤੇ ਆਧੁਨਿਕਤਾ ਦਾ ਅਦਭੁੱਤ ਸੁਮੇਲ ਹੈ। ਇਸ ਸਟੋਰ ਰਾਹੀਂ ਅਸੀਂ ਨਾ ਸਿਰਫ ਆਪਣੀ ਕਲਾ ਤੇ ਭਰੋਸੇ ਦੀ ਵਿਰਾਸਤ ਨੂੰ ਤੁਹਾਡੇ ਨੇੜੇ ਲਿਆਏ ਹਾਂ, ਸਗੋਂ ਇਕ ਪ੍ਰਭਾਵਸ਼ਾਲੀ ਰਿਟੇਲ ਤਜਰਬੇ ਜ਼ਰੀਏ ਤੁਹਾਡੀ ਪਸੰਦ ਤੇ ਤਰਜੀਹਾਂ ਨੂੰ ਵੀ ਪੂਰਾ ਕਰ ਰਹੇ ਹਾਂ।
ਰੀਜਨਲ ਬਿਜ਼ਨਸ ਮੈਨੇਜਰ ਆਸ਼ੀਸ਼ ਤਿਵਾੜੀ ਨੇ ਕਿਹਾ ਕਿ ਜਲੰਧਰ ਆਪਣੀ ਊਰਜਾ ਤੇ ਖੁਸ਼ਹਾਲ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਇਸ ਸਟੋਰ ਨੂੰ ਬਹੁਤ ਸੋਚ-ਵਿਚਾਰ ਕਰ ਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਗਾਹਕਾਂ ਨੂੰ ਖਰੀਦਾਰੀ ਦਾ ਇਕ ਸੁਗਮ ਤੇ ਆਰਾਮਦਾਇਕ ਮਾਹੌਲ ਮਿਲ ਸਕੇ, ਜਿੱਥੇ ਉਹ ਆਪਣੀ ਪਸੰਦ ਮੁਤਾਬਕ ਗਹਿਣੇ ਦੇਖ ਸਕਣ। ਉਨ੍ਹਾਂ ਦਾ ਪੂਰਾ ਧਿਆਨ ਵਰਾਇਟੀ 'ਤੇ ਹੈ, ਚਾਹੇ ਉਹ ਰੋਜ਼ ਪਹਿਨਣ ਵਾਲੇ ਗਹਿਣੇ ਹੋਣ, ਤਿਉਹਾਰਾਂ ਲਈ ਹੋਣ ਜਾਂ ਜੀਵਨ ਦੇ ਸਭ ਤੋਂ ਖਾਸ ਮੌਕਿਆਂ ਲਈ। ਇਸ ਸ਼ੁਰੂਆਤ ਨੂੰ ਲੈ ਕੇ ਤਨਿਸ਼ਕ ਨੇ ਖਾਸ ਪੇਸ਼ਕਸ਼ ਵੀ ਲਿਆਂਦੀ ਹੈ। ਸੀਮਤ ਸਮੇਂ ਦੇ ਆਫਰ ਵਿਚ ਗਾਹਕ ਆਪਣੀ ਖ਼ਰੀਦਦਾਰੀ 'ਤੇ ਮੁਫਤ ਸੋਨੇ ਤੇ ਚਾਂਦੀ ਦਾ ਸਿੱਕਾ ਪ੍ਰਾਪਤ ਕਰ ਸਕਦੇ ਹਨ। ਇਹ ਪੇਸ਼ਕਸ਼ ਸਿਰਫ 7 ਤੋਂ 9 ਮਈ 2026 ਤੱਕ ਹੀ ਉਪਲੱਬਧ ਹੈ। ਸਟੋਰ 'ਤੇ ਹੁਣ ਗ੍ਰਾਹਕ ਆਪਣੇ ਹੀਰੇ ਦੀ ਗੁਣਵੱਤਾ ਦੀ ਪਰਖ ਵੀ ਕਰ ਸਕਦੇ ਹਨ। ਤਨਿਸ਼ਕ ਦੀ ਨਵੀਂ ਪੇਸ਼ਕਸ਼ 'ਹਿਊਜ਼', ਅਕਸ਼ਯ ਤ੍ਰਿਤੀਏ ਦੇ ਪਵਿੱਤਰ ਪੁਰਬ 'ਤੇ ਤਨਿਸ਼ਕ ਨੇ ਇਸ ਕੁਲੈਕਸ਼ਨ ਦੇ ਨਾਲ ਨੈਚਰਲ ਜੇਮਸਟੋਨਜ਼ ਸ਼੍ਰੇਣੀ ’ਚ ਪਹਿਲਾ ਕਦਮ ਰੱਖਿਆ ਹੈ। ਫੈਸਟੀਵ ਕੁਲੈਕਸ਼ਨ 'ਮ੍ਰਿਗਾਂਕਾ' ਵੀ ਉਪਲੱਬਧ ਹੈ। ਆਪਣੇ ਹਰ ਦਿਨ ਨੂੰ ਖਾਸ ਬਣਾਉਣ ਲਈ 'ਗਲੈਮਡੇਜ਼' ਤੇ 'ਸਟ੍ਰਿੰਗ ਇਟ' ਆਧੁਨਿਕ ਤੇ ਲਾਈਟਵੇਟ ਕੁਲੈਕਸ਼ਨ ਵੀ ਉਪਲੱਬਧ ਹਨ।