ਸੀਬੀਐੱਸਈ 12ਵੀਂ ਦੇ ਨਤੀਜਿਆਂ 'ਚ ਤਨੀਸ਼ਾ ਨੇ ਮਾਰੀ ਬਾਜ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 14 May 2026 09:54 PM (IST)
Updated Date: Thu, 14 May 2026 09:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਡਿਪਸ ਸਕੂਲ, ਸੂਰਾਨੁੱਸੀ ਦਾ ਨਾਂ ਇੱਕ ਵਾਰ ਫਿਰ ਰੌਸ਼ਨ ਹੋਇਆ ਹੈ। ਸਕੂਲ ਦੀ ਹੋਣਹਾਰ ਵਿਦਿਆਰਥਣ ਤਨੀਸ਼ਾ ਨੇ ਹਿਊਮੈਨਿਟੀਜ਼ 'ਚ 83.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਤਨੀਸ਼ਾ ਦੀ ਇਸ ਪ੍ਰਾਪਤੀ ਨਾਲ ਜਿੱਥੇ ਸਕੂਲ ’ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਉਸ ਨੇ ਆਪਣੇ ਪਿਤਾ ਸੁਨੀਲ ਮੈਨੀ ਤੇ ਮਾਤਾ ਜੋਤੀ ਮੈਨੀ ਦਾ ਨਾਂ ਵੀ ਮਾਣ ਨਾਲ ਉੱਚਾ ਕੀਤਾ ਹੈ। ਤਨੀਸ਼ਾ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਹੈ।