ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਹੰਗਾਮਾ ਕਰਨ ਦੇ ਦੋਸ਼ ’ਚ ਤਲਵਾੜਾ ਪੁਲਿਸ ਵੱਲੋਂ ਮਹਿਲਾ ਖ਼ਿਲਾਫ਼ ਮਾਮਲਾ ਦਰਜ
ਤਲਵਾੜਾ ਪੁਲਿਸ ਨੇ ਪਿੰਡ ਭੇੜਾ ਵਿਖੇ ਚੱਲ ਰਹੇ ਧਾਰਮਿਕ ਸਮਾਗਮ ’ਚ ਕਥਿਤ ਤੌਰ ’ਤੇ ਹੰਗਾਮਾ ਕਰਨ, ਗਾਲੀ-ਗਲੋਚ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇੱਕ ਮਹਿਲਾ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਕੀਤੀ ਗਈ ਮਹਿਲਾ ਦੀ ਪਛਾਣ ਅੰਜੂ ਬਾਲਾ ਪੁੱਤਰੀ ਸੁਰਿੰਦਰ ਕੁਮਾਰ, ਵਾਸੀ ਪਿੰਡ ਭੇੜਾ ਵਜੋਂ ਹੋਈ ਹੈ।
Publish Date: Fri, 29 May 2026 11:11 AM (IST)
Updated Date: Fri, 29 May 2026 11:14 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਤਲਵਾੜਾ ਪੁਲਿਸ ਨੇ ਪਿੰਡ ਭੇੜਾ ਵਿਖੇ ਚੱਲ ਰਹੇ ਧਾਰਮਿਕ ਸਮਾਗਮ ’ਚ ਕਥਿਤ ਤੌਰ ’ਤੇ ਹੰਗਾਮਾ ਕਰਨ, ਗਾਲੀ-ਗਲੋਚ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇੱਕ ਮਹਿਲਾ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਕੀਤੀ ਗਈ ਮਹਿਲਾ ਦੀ ਪਛਾਣ ਅੰਜੂ ਬਾਲਾ ਪੁੱਤਰੀ ਸੁਰਿੰਦਰ ਕੁਮਾਰ, ਵਾਸੀ ਪਿੰਡ ਭੇੜਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਤਰਸੇਮ ਲਾਲ ਪੁੱਤਰ ਮੋਹਨ ਲਾਲ, ਵਾਸੀ ਭੇੜਾ ਨੇ ਬੀਤੀ 15 ਮਈ ਨੂੰ ਆਪਣੇ ਪਿੰਡ ਵਿੱਚ ਜਾਗਰਣ ਰੱਖਿਆ ਹੋਇਆ ਸੀ। ਇਸ ਸਮਾਗਮ ਲਈ ਉਨ੍ਹਾਂ ਨੇ ਐੱਸ.ਡੀ.ਐੱਮ. ਦਫ਼ਤਰ ਮੁਕੇਰੀਆਂ ਪਾਸੋਂ ਬਕਾਇਦਾ ਮਨਜ਼ੂਰੀ ਹਾਸਲ ਕੀਤੀ ਹੋਈ ਸੀ।
ਦੋਸ਼ ਹੈ ਕਿ 15 ਮਈ ਦੀ ਰਾਤ ਨੂੰ ਕਰੀਬ 11:18 ਵਜੇ, ਜਦੋਂ ਜਾਗਰਣ ਚੱਲ ਰਿਹਾ ਸੀ ਤਾਂ ਪਿੰਡ ਦੀ ਅੰਜੂ ਬਾਲਾ ਹੱਥ ਵਿੱਚ ਡੰਡਾ ਲੈ ਕੇ ਪੰਡਾਲ ਵਿੱਚ ਆ ਗਈ।
ਉਸਨੇ ਕਥਿਤ ਤੌਰ ’ਤੇ ਉੱਥੇ ਮੌਜੂਦ ਲੋਕਾਂ ਨੂੰ ਉੱਚੀ-ਉੱਚੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੱਥ ’ਚ ਫੜੇ ਡੰਡੇ ਨਾਲ ਕਥਿਤ ਤੌਰ ’ਤੇ ਮਾਤਾ ਦੇ ਭਵਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਤਲਵਾੜਾ ਪੁਲਿਸ ਵਲੋਂ ਤਰਸੇਮ ਲਾਲ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।