ਖ਼ਾਲਸਾ ਕਾਲਜ ਫਾਰ ਵੂਮੈਨ ’ਚ ਟੇਲੈਂਟ ਹੰਟ ਕਰਵਾਇਆ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਟੈਲੇਂਟ ਹੰਟਲ ਕਰਵਾਇਆ
Publish Date: Tue, 16 Sep 2025 07:09 PM (IST)
Updated Date: Tue, 16 Sep 2025 07:11 PM (IST)
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਨੇ ਟੇਲੈਂਟ ਹੰਟ ਕਰਵਾਇਆ ਜਿਸ ’ਚ ਵੱਖ-ਵੱਖ ਵਰਗਾਂ ਤੇ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਭਾਸ਼ਣ, ਕਵਿਤਾ ਉਚਾਰਨ, ਕੁਇਜ਼, ਪੋਸਟਰ ਮੇਕਿੰਗ, ਕਾਰਟੂਨਿੰਗ, ਕਲੇਅ ਮਾਡਲਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਮੌਕੇ ’ਤੇ ਪੇਂਟਿੰਗ, ਫੁੱਲਕਾਰੀ, ਮਹਿੰਦੀ , ਰੰਗੋਲੀ ਮੁਕਾਬਲੇ ਵਰਗੇ ਕਈ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਆਲ ਰਾਊਂਡਰ ਬਣਨ ਲਈ ਉਤਸ਼ਾਹਤ ਕੀਤਾ। ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵਾਸ ਪੈਦਾ ਕਰਨ, ਰਚਨਾਤਮਕਤਾ ਨੂੰ ਨਿਖਾਰਨ ਤੇ ਅੰਤ ’ਚ ਵਿਦਿਆਰਥੀਆਂ ਦੇ ਸਮੁੱਚੇ ਸ਼ਖਸੀਅਤ ਵਿਕਾਸ ’ਚ ਯੋਗਦਾਨ ਪਾਉਣ ਲਈ ਜ਼ਰੂਰੀ ਹਨ।