ਗੁਰੂ ਅਮਰਦਾਸ ਪਬਲਿਕ ਸਕੂਲ ’ਚ ਸਹੁੰ ਚੁੱਕ ਸਮਾਗਮ
ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਕਰਵਾਇਆ ਸਹੁੰ ਚੁੱਕ ਸਮਾਗਮ
Publish Date: Wed, 29 Apr 2026 09:56 PM (IST)
Updated Date: Wed, 29 Apr 2026 09:58 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਸੈਸ਼ਨ 2026-27 ਲਈ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸੀਨੀਅਰ ਵਿੰਗ ਦੇ ਉਧੈ ਢੀਂਗਰਾ ਹੈੱਡ ਬੁਆਏ, ਸ਼ਾਈਨਪ੍ਰੀਤ ਕੌਰ ਹੈੱਡ ਗਰਲ, ਸੀਸਦੀਪ ਸਿੰਘ ਵਾਈਸ ਹੈੱਡ ਬੁਆਏ, ਅਗਮਨੂਰ ਕੌਰ ਵਾਈਸ ਹੈੱਡ ਗਰਲ, ਦੀਵੇਸ਼ ਰਾਜਪੂਤ ਤੇ ਅੰਸ਼ਦੀਪ ਕੌਰ ਸਪੋਰਟਸ ਕੈਪਟਨ , ਦੀਵਾਂਸ਼ੀ ਐਕਟੀਵਿਟੀ ਕੈਪਟਨ ਤੇ ਹਰਸਹਿਜ ਕੌਰ ਵਾਈਸ ਐਕਟੀਵਿਟੀ ਕੈਪਟਨ, ਦ੍ਰਿਸ਼ਟਪ੍ਰੀਤ ਕੌਰ ਸਪੋਰਟਸ ਵਾਈਸ ਕੈਪਟਨ, ਸਹਿਜਪ੍ਰੀਤ ਸਿੰਘ ਸੇਠੀ ਨੇ ਪ੍ਰੈੱਸ ਐਂਡ ਪਬਲੀਸਿਟੀ ਤੇ ਨਮਨਪ੍ਰੀਤ ਨੇ ਵਾਈਸ ਪ੍ਰੈੱਸ ਐਂਡ ਪਬਲੀਸਿਟੀ ਕੈਪਟਨ ਵਜੋਂ ਸਹੁੰ ਚੁੱਕੀ। ਹਰਨੂਰ ਨੇ ਬਾਬਾ ਮੋਹਨ ਸਦਨ ,ਗੁਰਲੀਨ ਕੌਰ ਨੇ ਬੀਬੀ ਦਾਨੀ ਸਦਨ, ਗੁਨੀਤ ਕੌਰ ਨੇ ਬਾਬਾ ਮੋਹਰੀ ਸਦਨ ਤੇ ਹਰਸਹਿਜ ਸਿੰਘ ਨੇ ਬੀਬੀ ਭਾਨੀ ਸਦਨ ਦੇ ਕੈਪਟਨ ਵਜੋਂ ਸਹੁੰ ਚੁੱਕੀ। ਅਸ਼ਨੀਤ ਕੌਰ, ਜੈਸਮੀਨ, ਹਰਅੰਗਦ, ਸਚਪ੍ਰੀਤ ਕੌਰ ਨੇ ਵਾਈਸ ਕੈਪਟਨ ਵਜੋਂ ਸਹੁੰ ਚੁੱਕੀ। ਇਸੇ ਤਰ੍ਹਾਂ ਪ੍ਰਾਇਮਰੀ ਵਿੰਗ ਦੇ ਗੁਰਨੀਵ ਸਿੰਘ ਨੇ ਹੈੱਡ ਬੁਆਏ, ਬਵਲੀਨ ਕੌਰ ਨੇ ਹੈੱਡ ਗਰਲ, ਜਸਨੂਰ ਸਿੰਘ ਨੇ ਸਪੋਰਟਸ ਕੈਪਟਨ ਤੇ ਵੀਹਾਨ ਨੇ ਵਾਈਸ ਕੈਪਟਨ ਵਜੋਂ ਤੇ ਨਿਸ਼ਿਕਾ, ਤਵਨੀਰ ਕੌਰ, ਅਰਮਾਨ ਅਰੋੜਾ, ਮਨਰੂਪ ਨੇ ਹਾਊਸ ਕੈਪਟਨ ਵਜੋਂ ਅਤੇ ਜਸਨੂਰ ਸਿੰਘ, ਗੁਰਮਨਦੀਪ ਸਿੰਘ, ਜਸਲੀਨ ਕੌਰ, ਹਰਲੀਨ ਕੌਰ ਨੇ ਵਾਈਸ ਹਾਊਸ ਕੈਪਟਨ ਵਜੋਂ ਸਹੁੰ ਚੁੱਕੀ। ਪ੍ਰਿੰਸੀਪਲ ਡਾ. ਅਪਰਣਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਵਿਦਿਆਰਥੀਆਂ ਨੂੰ ਬੈਜ ਲਗਾਉਂਦੇ ਹੋਏ ਇਮਾਨਦਾਰੀ ਤੇ ਸੁਹਿਰਦਤਾ ਨਾਲ ਸਕੂਲ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ ਤੇ ਕਮੇਟੀ ਮੈਂਬਰ ਡਾ. ਐੱਚ .ਐੱਮ ਹੁਰੀਆ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।