ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ 12ਵੀਂ ’ਚ ਮਾਰੀਆਂ ਮੱਲਾਂ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ’ਚੋਂ ਮਾਰੀਆਂ ਮੱਲਾਂ
Publish Date: Thu, 14 May 2026 07:35 PM (IST)
Updated Date: Thu, 14 May 2026 07:39 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀਆਂ ਨੇ 12ਵੀਂ ਸੀਬੀਐੱਸਈ ਬੋਰਡ ਨਤੀਜੇ 2026 ਵਿੱਚ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਨੇ ਕਾਮਰਸ ਸਟ੍ਰੀਮ ਵਿੱਚ ਸਭ ਤੋਂ ਵੱਧ 98.8% ਅੰਕ ਪ੍ਰਾਪਤ ਕਰਕੇ ਸ਼ਹਿਰ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਾਨ ਮੈਡੀਕਲ ਸਟ੍ਰੀਮ ਵਿੱਚ ਅੰਸ਼ਕਾ 95.6% ਅੰਕਾਂ ਨਾਲ ਦੂਜੇ ਸਥਾਨ ਤੇ ਸੋਮਿਲ ਗੋਯੰਦੀ ਨੇ 95.4% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਵਿੱਚ ਜਪੁਜੀ ਕੌਰ ਅਤੇ ਵਿਰਾਨ ਮਟੂ ਨੇ93.6%ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿੱਚ ਤਨੁਸ਼ ਅਰੋੜਾ ਨੇ 91.4 %ਅੰਕਾਂ ਨਾਲ ਦੂਸਰਾ ਸਥਾਨ ਅਤੇ ਪਾਰਥ ਕਾਲੀਆ ਨੇ 91%ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਮਤਿਹਾਨਾਂ ਵਿੱਚ 119 ਵਿਦਿਆਰਥੀਆਂ ਨੇ ਨੇ ਹਿੱਸਾ ਲਿਆ ਸੀ। 17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਅੰਕ ਪ੍ਰਾਪਤ ਕੀਤੇ। 59 ਵਿਦਿਆਰਥੀਆਂ ਨੇ 80%ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਅੰਗਰੇਜ਼ੀ ,ਸਾਇਕੋਲੋਜੀ ਤੇ ਅਕਾਊਂਟਸ ਵਿਸ਼ਿਆਂ ਵਿੱਚ ਸੰਪੂਰਨ 100 ਅੰਕ ਹਾਸਲ ਕੀਤੇ। ਕੰਪਿਊਟਰ ਸਾਇੰਸ ਤੇ ਬਿਜ਼ਨਸ ਸਟੱਡੀ ਵਿੱਚ 99 ਅੰਕ ਅਤੇ ਕੈਮਿਸਟਰੀ, ਹਿਸਾਬ ਇਕਨੋਮਿਕਸ ਤੇ ਪੇਂਟਿੰਗ ਵਿੱਚ 98 ਅੰਕ ਪ੍ਰਾਪਤ ਕੀਤੇ। ਜੀਵ ਵਿਗਿਆਨ ਵਿੱਚ 97 ਅਤੇ ਫਿਜ਼ਿਕਸ ਵਿੱਚ 96 ਅੰਕ ਹਾਸਲ ਕੀਤੇ। ਸਕੂਲ ਦੇ ਪ੍ਰਬੰਧਕ ਮਹਾਮੰਡਲੇਸ਼ਵਰ ਪ੍ਰਧਾਨ ਸੁਆਮੀ ਸ਼ਾਂਤਾਨੰਦ ਅਤੇ ਪਿ੍ੰਸੀਪਲ ਡਾ. ਸੋਨੀਆ ਮਾਗੋ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।