ਟਰੱਸਟ ਵੱਲੋਂ 21ਵਾਂ ਸੰਗੀਤ ਸਭਾ ਪ੍ਰੋਗਰਾਮ 23 ਨੂੰ
ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ ਭੋਗਪੁਰ ਵੱਲੋਂ 21ਵੀਂ ਸੰਗੀਤ ਸਭਾ ਪ੍ਰੋਗਰਾਮ 23 ਮਈ ਨੂੰ
Publish Date: Tue, 19 May 2026 07:14 PM (IST)
Updated Date: Wed, 20 May 2026 04:07 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ, ਭੋਗਪੁਰ ਵੱਲੋਂ 21ਵਾਂ ਸੰਗੀਤ ਸਭਾ ਪ੍ਰੋਗਰਾਮ 23 ਮਈ ਨੂੰ ਅਜੀਤ ਪੈਲੇਸ, ਜੀਟੀ ਰੋਡ, ਭੋਗਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਮ 5 ਤੋਂ ਰਾਤ 10 ਵਜੇ ਤੱਕ ਚੱਲੇਗਾ। ਇਸ ਸਮਾਗਮ ’ਚ ਪ੍ਰਸਿੱਧ ਗਾਇਕ, ਸੰਗੀਤਕਾਰ ਤੇ ਵੱਖ-ਵੱਖ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪ੍ਰੋਗਰਾਮ ’ਚ ਉਸਤਾਦ, ਗਾਇਕਾਂ ਤੇ ਵਾਦਕਾਂ ਵੱਲੋਂ ਸ਼ਾਸਤਰੀ ਸੰਗੀਤ, ਭਜਨ, ਗਜ਼ਲ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਚੇਅਰਮੈਨ ਪੀਸੀ ਰਾਊਤ ਰਾਜਪੂਤ ਨੇ ਦੱਸਿਆ ਕਿ ਇਸ ਸੰਗੀਤ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸੰਗੀਤ ਨਾਲ ਜੋੜਨਾ ਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਲਾਕੇ ਦੇ ਸੰਗੀਤ ਪ੍ਰੇਮੀਆਂ ਨੂੰ ਪਰਿਵਾਰ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਸਬੰਧੀ ਡਿਪਟੀ ਕਮਿਸ਼ਨਰ ਤੇ ਐੱਸਪੀ ਜਲੰਧਰ ਨੂੰ ਵੀ ਵਿਸ਼ੇਸ਼ ਸੱਦਾ-ਪੱਤਰ ਦਿੱਤਾ ਗਿਆ। ਕਮੇਟੀ ਮੈਬਰਾਂ ਨੇ ਦੱਸਿਆ ਕਿ ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸੰਗੀਤ ਪ੍ਰੇਮੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।