ਮਾਂ ਦਿਵਸ ਨੂੰ ਸਮਰਪਿਤ ਮਨਾਇਆ ਸੰਡੇ ਉਤਸਵ
ਮਾਂ ਦਿਵਸ ਨੂੰ ਸਮਰਪਿਤ ਮਨਾਇਆ ਸੰਡੇ ਉਤਸਵ
Publish Date: Sun, 10 May 2026 06:37 PM (IST)
Updated Date: Mon, 11 May 2026 04:07 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਿਰੋਗ ਯੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਦੇ ਸਾਂਝੇ ਯਤਨਾਂ ਸਦਕਾ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ‘ਸੰਡੇ ਉਤਸਵ’ ਮਾਂ ਦਿਵਸ ਨੂੰ ਸਮਰਪਿਤ ਕਰਕੇ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਐੱਮਸੀ ਜਤਿੰਦਰਪਾਲ ਬੱਲਾ ਨੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਕਰਨ ਨਾਲ ਮਨੁੱਖੀ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਯੋਗ ਅਪਣਾਉਣ ਨਾਲ ਕਈ ਭਿਆਨਕ ਬਿਮਾਰੀਆਂ ‘ਤੇ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਯੋਗ ਗੁਰੂ ਡਾ. ਜਗਦੀਸ਼ ਗੋਇਲ, ਬਖਸ਼ੀਸ਼ ਸਿੰਘ ਮਠਾੜੂ ਅਤੇ ਯੋਗ ਮਾਸਟਰ ਮਹੇਸ਼ ਮਾਥੁਰ ਨੇ ਯੋਗ ਸਾਧਕਾਂ ਦੀ ਵਿਸ਼ੇਸ਼ ਕਲਾਸ ਲਗਾ ਕੇ ਉਨ੍ਹਾਂ ਨੂੰ ਵੱਖ-ਵੱਖ ਯੋਗ ਆਸਣ ਕਰਵਾਏ। ਉਨ੍ਹਾਂ ਦੱਸਿਆ ਕਿ ਅਜੋਕੇ ਤਣਾਅਪੂਰਨ ਮਾਹੌਲ ’ਚ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਯੋਗ ਕਰਨਾ ਬਹੁਤ ਹੀ ਉੱਤਮ ਤੇ ਲਾਹੇਵੰਦ ਹੈ। ਪ੍ਰੋਗਰਾਮ ਦੌਰਾਨ ਮੀਤ ਭੰਗੜਾ ਗਰੁੱਪ ਦੇ ਧਰਮਿੰਦਰ ਸਿੰਘ ਰੂਪਰਾ ਨੇ ‘ਮਾਂ ਦਿਵਸ’ ਨੂੰ ਸਮਰਪਿਤ ਕਵਿਤਾ ਸੁਣਾ ਕੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਉਪਰੰਤ ਖੁਸ਼ੀ ਦੇ ਮਾਹੌਲ ’ਚ ਯੋਗ ਸਾਧਕਾਂ ਨੇ ਭੰਗੜਾ ਵੀ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖੜਾ, ਪ੍ਰਧਾਨ ਦੀਪਕ ਸ਼ਰਮਾ, ਹਰਪਾਲ ਸਿੰਘ ਮੈਸਨ, ਜਨਰਲ ਸਕੱਤਰ ਰਾਹੁਲ ਠਾਕੁਰ, ਖਜ਼ਾਨਚੀ ਬਿਕਰਮਜੀਤ ਸਿੰਘ ਸੁਖੀਜਾ, ਸਾਬਕਾ ਐੱਮਸੀ ਪਵਨ ਅਗਰਵਾਲ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਸਾਬਕਾ ਐੱਮਸੀ ਵਿਜੈ ਕੁਮਾਰੀ ਜੱਸਲ, ਸਨੇਹ ਲਤਾ, ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਪੂਜਾ ਸ਼ਰਮਾ, ਸੋਮਾ ਰਾਣੀ, ਪ੍ਰਿਅੰਕਾ ਮਾਥੁਰ, ਵਾਣੀ ਮਾਥੁਰ, ਮੋਨਿਕਾ ਅਗਰਵਾਲ, ਸੰਜੀਵ ਕੁਮਾਰ ਸੋਬਤੀ, ਯਸ਼ਪਾਲ ਅਗਰਵਾਲ, ਸਤੀਸ਼ ਗੋਇਲ, ਚਰਨਜੀਤ ਅਰੋੜਾ, ਜੈਪਾਲ ਗੁਪਤਾ, ਰਾਕੇਸ਼ ਚਿਟਕਾਰਾ, ਸ਼ਾਮ ਲਾਲ ਅਗਰਵਾਲ, ਗੌਰਵ ਗੁਪਤਾ, ਜਸਵਿੰਦਰ ਸਿੰਘ ਜੰਮੂ, ਨੀਲਮ ਸਿੰਗਲਾ, ਸੁਰਿੰਦਰ ਕੁਮਾਰ ਸੋਬਤੀ, ਪ੍ਰਵੇਸ਼ ਸ਼ਰਮਾ, ਕਮਲਜੀਤ ਡੱਬ, ਐਡਵੋਕੇਟ ਪਿਊਸ਼ ਗੁਪਤਾ, ਦਿਨੇਸ਼ ਵਡੇਹਰਾ, ਗੋਲਡੀ ਅਨੇਜਾ, ਕਮਲੇਸ਼ ਮਿੱਤਲ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਅਸ਼ਵਨੀ ਬਾਂਸਲ, ਸਤਪਾਲ ਅਗਰਵਾਲ, ਪ੍ਰਿਯੰਕਾ ਅਗਰਵਾਲ, ਰਜਨੀ ਵਰਮਾ, ਅਨੀਤਾ ਰਾਣੀ, ਸੋਨੀਆ, ਸੁਸ਼ੀਲ ਸ਼ਰਮਾ ਆਦਿ ਹਾਜ਼ਰ ਸਨ।