ਐੱਚਐੱਮਵੀ ’ਚ ਮਨਾਈ ਡਾਇਮੰਡ ਨਾਈਟ
ਐੱਚਐੱਮਵੀ ਵਿਖੇ ਡਾਇਮੰਡ ਨਾਈਟ ਮੌਕੇ ਵਿਦਿਆਰਥਣਾਂ ਨੇ ਕੀਤਾ ਸੁੰਦਰ ਪ੍ਰਦਰਸ਼ਨ
Publish Date: Thu, 23 Apr 2026 07:54 PM (IST)
Updated Date: Thu, 23 Apr 2026 07:58 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ’ਚ ਹੋਸਟਲ ਵਿਦਿਆਰਥੀਆਂ ਲਈ ਰੂਟਿਡ ਇਨ ਸਟਰੈਂਥ, ਰਾਈਜ਼ਿੰਗ ਵਿਦ ਗ੍ਰੇਸ” ਥੀਮ ਤਹਿਤ “ਡਾਇਮੰਡ ਨਾਈਟ-2026 ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ.ਏਕਤਾ ਖੋਸਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੋਸਟਲ ਕੋਆਰਡੀਨੇਟਰ ਰੁਚਿਕਾ ਵਰਮਾ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ ਗ੍ਰੀਨ ਪਲਾਂਟਰ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਦੀਪ ਜਗਾ ਕੇ ਡੀ.ਏ.ਵੀ. ਗੀਤ ਗਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਆਪੋ-ਆਪਣੇ ਸੂਬਿਆਂ ਦੀ ਸੰਸਕ੍ਰਿਤਕ ਵਿਰਾਸਤ ਨੂੰ ਪੇਸ਼ ਕੀਤਾ। ਨਾਲ ਹੀ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਵੱਲੋਂ ਰੈਂਪ ਵਾਕ ਕੀਤਾ ਗਿਆ। ਮਾਡਲਿੰਗ ਮੁਕਾਬਲੇ ਦਾ ਮੁਲਾਂਕਣ ਡਾ. ਨਵਰੂਪ, ਡਾ. ਰਾਖੀ ਅਤੇ ਸੁਸ਼ੀ ਸੋਨੀਆ ਮਹਿੰਦਰੂ ਵੱਲੋਂ ਕੀਤਾ ਗਿਆ। ਮਾਨਸੀ ਗੁਪਤਾ ਨੂੰ ਮਿਸ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ। ਐੱਮ.ਏ. ਪਲੀਟੀਕਲ ਸਾਇੰਸ ਦੀ ਵਿਦਿਆਰਥਣ ਅਰਪਨ ਨੂੰ ਫਸਟ ਰਨਰ-ਅੱਪ ਅਤੇ ਐਮ.ਐਸ.ਸੀ. ਆਈ.ਟੀ. ਦੀ ਵਿਦਿਆਰਥਣ ਪਲਕ ਸ਼ਰਮਾ ਨੂੰ ਸੈਕੰਡ ਰਨਰ-ਅੱਪ ਐਲਾਨਿਆ ਗਿਆ। ਇਸ ਤੋਂ ਮਿਸ ਚਾਰਮਿੰਗ ਦਾ ਖਿਤਾਬ ਮਾਧੁਰਿਕਾ ਬੀ.ਐਸ.ਸੀ. ਆਈ.ਟੀ. ਮਿਸ ਐਲੀਗੈਂਟ ਦਾ ਖਿਤਾਬ ਨੁਸਰਤ ਬੀ.ਵਾਕ, ਮਿਸ ਐਥਨਿਕ ਦਾ ਖਿਤਾਬ ਵਿਸ਼ਾਵਕਿਰਤੀ ਬੀ.ਏ ਅਤੇ ਮਿਸ ਗੌਰਜਸ ਦਾ ਖਿਤਾਬ ਅਨੁ ਬੀ.ਏ. ਨੂੰ ਮਿਲਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਨੂੰ ਤੋਹਫ਼ੇ ਦਿੱਤੇ ਗਏ। ਹੋਸਟਲ ਹੈੱਡ ਗਰਲ ਨੇ ਪ੍ਰਿੰਸੀਪਲ ਤੇ ਸੰਸਥਾ ਦਾ ਧੰਨਵਾਦ ਕੀਤਾ। ਸਾਰੇ ਵਾਰਡਨ ਤੇ ਹੋਸਟਲ ਕੋਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ। ਹੋਸਟਲ ਕੋਆਰਡੀਨੇਟਰ ਰੁਚਿਕਾ ਵਰਮਾ ਨੇ ਧੰਨਵਾਦ ਪ੍ਰਗਟਾਇਆ।