ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ’ਚ ਕੀਤੀ ਸ਼ਾਨਦਾਰ ਪ੍ਰਾਪਤੀ
Publish Date: Tue, 21 Apr 2026 07:00 PM (IST)
Updated Date: Tue, 21 Apr 2026 07:04 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਪ੍ਰੈਲ ਮਹੀਨੇ ’ਚ ਕਰਵਾਏ ਗਏ ਪ੍ਰਸਿੱਧ ਜੇਈਈ ਮੇਨਜ਼ ਦੀ ਪ੍ਰੀਖਿਆ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕੀਤੇ ਹਨ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਦੱਸਿਆ ਕਿ ਸੌਮਿਲ ਗੋਇੰਦੀ ਨੇ 98.54 ਫੀਸਦੀ, ਜੈਅੰਤ ਗਰੋਵਰ ਨੇ 97.13 ਫੀਸਦੀ, ਪ੍ਰਭਜੋਤ ਨੇ 96.2 ਫੀਸਦੀ, ਏਂਜਲ ਸਹਿਗਲ ਨੇ 92.4 ਫੀਸਦੀ, ਵਿਸ਼ਵਾਸ ਤੁਲੀ ਨੇ 91.7 ਫੀਸਦੀ, ਅੰਸ਼ਿਕਾ ਨੇ 91.23 ਪ੍ਰਤੀਸ਼ਤ, ਸਕਸ਼ਮ ਭਗਤ ਨੇ 89.19 ਫੀਸਦੀ ਤੇ ਅਰਸ਼ਪ੍ਰੀਤ ਸਿੰਘ ਨੇ 85 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਸੱਚੀ ਲਗਨ, ਵਚਨਬੱਧਤਾ ਤੇ ਕਠਿਨ ਮਿਹਨਤ ਦੇ ਨਤੀਜੇ ਹਨ। ਇਨ੍ਹਾਂ ਸ਼ਾਨਦਾਰ ਨਤੀਜਿਆਂ ਨਾਲ ਇਹ ਵਿਦਿਆਰਥੀ ਦੇਸ਼ ਦੇ ਪ੍ਰਮੁੱਖ ਤਕਨੀਕੀ ਸੰਸਥਾਂਵਾਂ ’ਚ ਦਾਖਲੇ ਲਈ ਯੋਗ ਹੋ ਗਏ ਹਨ। ਸਕੂਲ ਦੇ ਮੁਖੀ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਤੇ ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਭਵਿੱਖ ’ਚ ਹੋਰ ਉੱਚਾਈਆਂ ਹਾਸਲ ਕਰਨ ਲਈ ਉਤਸ਼ਾਹਤ ਕੀਤਾ।