ਐੱਸਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੱਟਿਆ ਨਾਮਨਾ
ਐੱਸਜੀਐੱਨ ਪਬਲਿਕ ਸੀਨੀ.ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ’ਚੋ ਨਾਮਨਾ ਖੱਟਿਆ
Publish Date: Thu, 14 May 2026 07:49 PM (IST)
Updated Date: Thu, 14 May 2026 07:51 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੋਢਲ ਰੋਡ, ਪ੍ਰੀਤ ਨਗਰ, ਜਲੰਧਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕੰਟਰੋਲਰ ਚਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਕੁੱਲ 82 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਨਤੀਜੇ ਅਨੁਸਾਰ 4 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, 26 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦੀ, 33 ਵਿਦਿਆਰਥੀਆਂ ਨੇ 70 ਤੋਂ 80 ਫ਼ੀਸਦੀ, 15 ਵਿਦਿਆਰਥੀਆਂ ਨੇ 60 ਤੋਂ 70 ਫ਼ੀਸਦੀ ਤੇ 4 ਵਿਦਿਆਰਥੀਆਂ ਨੇ 60 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਸਿਮਰਜੀਤ ਸਿੰਘ ਨੇ 481 ਅੰਕ ਪ੍ਰਾਪਤ ਕਰਕੇ 96.2% ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਪਲੀਨ ਕੌਰ ਨੇ 466 ਅੰਕ ਪ੍ਰਾਪਤ ਕਰਕੇ 93.2% ਨਾਲ ਦੂਜਾ ਸਥਾਨ ਹਾਸਲ ਕੀਤਾ। ਭਵੇਸ਼ ਖੋਸਲਾ ਅਤੇ ਗੁਰਪਿੰਦਰ ਕੌਰ ਨੇ 453 ਅੰਕ ਪ੍ਰਾਪਤ ਕਰਕੇ 90.6% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸ਼ਾਨਦਾਰ ਨਤੀਜੇ ਦਾ ਸਾਰਾ ਸਿਹਰਾ ਸਕੂਲ ਦੇ ਕੰਟਰੋਲਰ ਚਰਨਜੀਤ ਕੌਰ ਪ੍ਰਿੰਸੀਪਲ ਜਗਜੀਤ ਸਿੰਘ ,ਅਧਿਆਪਕਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੀ ਯੋਗ ਰਹਿਨੁਮਾਈ ਤੇ ਮਿਹਨਤ ਨੂੰ ਜਾਂਦਾ ਹੈ।