ਮੇਹਰ ਚੰਦ ਕਾਲਜ ਦੇ ਵਿਦਿਆਰਥੀ ਛਾਏ
ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Mon, 11 May 2026 06:29 PM (IST)
Updated Date: Mon, 11 May 2026 06:30 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜੀਵ ਭਾਟੀਆ ਦੀ ਅਗਵਾਈ ਹੇਠ ਅਪ੍ਰੈਲ 2026 ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਆਯੋਜਿਤ ਇਨੇ-ਟੈਕ 2026 ਵਿੱਚ ਇੱਕ ਨਵੈਨਮੋਸ਼ੀ ਪ੍ਰੋਜੈਕਟ ਪੇਸ਼ ਕੀਤਾ ਗਿਆ। ਇਸ ਸਬੰਧੀ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ “ਹਾਈਵੇ ਸੇਫਟੀ ਐਂਡ ਡਿਜ਼ਾਈਨ ਪੈਰਾਮੀਟਰਜ਼ ਸਿਰਲੇਖ ਹੇਠ ਇਹ ਪ੍ਰੋਜੈਕਟ ਸਿਵਲ ਇੰਜੀਨੀਅਰਿੰਗ ਦੂਜੇ ਸਾਲ ਦੇ ਵਿਦਿਆਰਥੀਆਂ ਅਨੀਸ਼ ਕੁਮਾਰ, ਸੁਭੇਦਰਾ ਕੁਮਾਰ, ਪ੍ਰਭਜੋਤ ਸਿੰਘ, ਹਿਮਾਂਸੂ, ਕਰਨਜੀਤ ਸੰਧੂ, ਰੋਹਿਤ ਅਤੇ ਸੂਰਿਆਂਸ਼ ਵੱਲੋਂ ਤਿਆਰ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਾਈਵੇ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਪੱਖਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪ੍ਰੋਜੈਕਟ ਵਿੱਚ ਜਿਓਮੈਟਰਿਕ ਡਿਜ਼ਾਈਨ ਦੇ ਤੱਤਾਂ ਜਿਵੇਂ ਕਿ ਕਰਵਜ਼, ਗ੍ਰੇਡੀਐਂਟਸ, ਸਾਈਟ ਡਿਸਟੈਂਸ ਅਤੇ ਸੁਪਰ ਇਲੀਵੇਸ਼ਨ ਦੇ ਮਹੱਤਵ ਨੂੰ ਦਰਸਾਇਆ ਗਿਆ। ਨਾਲ ਹੀ ਬੈਰੀਅਰਜ਼ ਅਤੇ ਐਸਕੇਪ ਰੈਂਪ ਵਰਗੀਆਂ ਸੁਰੱਖਿਆ ਸਹੂਲਤਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਮਾਡਲ ਵਿੱਚ ਮਿੱਟੀ ਦੇ ਕਟਾਅ ਨੂੰ ਰੋਕਣ ਲਈ ਵਾਟਰ-ਰਿਪੈਲਿੰਗ ਗਰੋਇਨਜ਼, ਢਲਾਣ ਦੀ ਮਜ਼ਬੂਤੀ ਲਈ ਰਿਟੇਨਿੰਗ ਵਾਲਜ਼ ਅਤੇ ਬੇਕਾਬੂ ਵਾਹਨਾਂ ਨੂੰ ਰੋਕਣ ਲਈ ਹਾਈਵੇ ਐਸਕੇਪ ਰੈਂਪ ਵਰਗੀਆਂ ਆਧੁਨਿਕ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਗਿਆ ਹੈ। ਪਹਾੜੀ ਇਲਾਕਿਆਂ ਦੀ ਸੁਰੱਖਿਆ ਲਈ ਬੈਸਟ ਵਾਲਜ਼, ਰਾਕਫਾਲ ਬੈਰੀਅਰਜ਼ ਅਤੇ ਵਾਇਰ ਮੈਸ਼ ਪ੍ਰੋਟੈਕਸ਼ਨ ਸਿਸਟਮਾਂ ਤੇ ਵੀ ਖਾਸ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਹਾਈਗ੍ਰੇਸੀਡਿੰਗ ਵਿਥ ਸੀ ਟੀ ਏ ਬਾਰਜ ਅਤੇ ਸ਼ਾਟਕ੍ਰੀਟ ਵਿਥ ਸੌਇਲ ਨੈਲਿੰਗ ਤਕਨੀਕਾਂ ਨੂੰ ਪਰੀਆਵਰਨ-ਮਿੱਤਰ ਅਤੇ ਪ੍ਰਭਾਵਸ਼ਾਲੀ ਢਲਾਣ ਸਥਿਰਤਾ ਹੱਲ ਵਜੋਂ ਪੇਸ਼ ਕੀਤਾ ਗਿਆ। ਹਾਈਵੇ ਸੁਰੱਖਿਆ ਵਿੱਚ ਇਸਦੀ ਵਿਹਾਰਕ ਮਹੱਤਤਾ ਲਈ ਇਸ ਪ੍ਰੋਜੈਕਟ ਦੀ ਜੱਜਾਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।