ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਮਾਰੀਆਂ ਮੱਲਾਂ
ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਪ੍ਰੀਖਿਆ ਵਿੱਚੋਂ ਮਾਰੀਆਂ ਮੱਲਾਂ
Publish Date: Mon, 27 Apr 2026 06:44 PM (IST)
Updated Date: Mon, 27 Apr 2026 06:46 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿੱਚ ਚੰਗੇ ਦਰਜੇ ਲੈ ਕੇ ਆਪਣਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਵਿੱਚ ਏਕਸਜੋਤ ਸਿੰਘ, ਸੁਪਰੀਤ ਕੌਰ, ਹਰਨਦਰ ਸਿੰਘ, ਪ੍ਰਭਰੂਪ ਸਿੰਘ, ਬ੍ਰਹਮਜੋਤ ਸਿੰਘ, ਪਰਮਜੋਤ ਸਿੰਘ ਅਤੇ ਜਸਨੂਰ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਹ ਪ੍ਰੀਖਿਆ ਸਿੱਖ ਪ੍ਰਸ਼ਨੋਤਰੀ ਭਾਗ- ਇੱਕ,ਦੋ ਅਤੇ ਤਿੰਨ ਕਿਤਾਬ ਵਿੱਚੋਂ ਹਰ ਸਾਲ ਲਈ ਜਾਂਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਡਾ. ਐੱਚਐੱਮ ਹੁਰੀਆ, ਪ੍ਰਿੰਸੀਪਲ ਡਾ. ਅਪਰਨਾ ਮਹਿਤਾ, ਵਾਇਸ ਪ੍ਰਿੰਸੀਪਲ ਜੈਸਮੀਨ ਕੌਰ, ਸਿੱਖ ਮਿਸ਼ਨਰੀ ਸਰਕਲ ਇੰਚਾਰਜ ਬਲਜੀਤ ਸਿੰਘ ਅਤੇ ਧਾਰਮਿਕ ਅਧਿਆਪਕਾ ਜਸਜੀਤ ਕੌਰ ਨੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਵਧਾਈ ਦਿੱਤੀ ਅਤੇ ਅੱਗੋਂ ਵੀ ਅਜਿਹੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਲਈ ਉਤਸਾ਼ਹਿਤ ਕੀਤਾ।