ਵਿਦਿਆਰਥੀਆਂ ਨੇ ਸਾਫਟਵੇਅਰ ਡਿਵੈਲਪਮੈਂਟ ਦੀ ਜਾਣਕਾਰੀ ਕੀਤੀ ਹਾਸਲ
ਵਿਦਿਆਰਥੀਆਂ ਨੇ ਵਿੱਦਿਅਕ ਦੌਰੇ ਦੌਰਾਨ ਸਾਫਟਵੇਅਰ ਡਿਵੈਲਪਮੈਂਟ ਦੀ ਜਾਣਕਾਰੀ ਹਾਸਲ ਕੀਤੀ
Publish Date: Thu, 07 May 2026 09:05 PM (IST)
Updated Date: Thu, 07 May 2026 09:08 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਐਂਡ ਆਈਟੀ ਵਿਭਾਗ ਵੱਲੋਂ ਪ੍ਰੋ. ਨਵੀਨ ਜੋਸ਼ੀ ਵਿਭਾਗ ਮੁਖੀ, ਡਾ. ਓਪਿੰਦਰ ਸਿੰਘ ਦੇ ਮਾਰਗ ਹੇਠ ਮਿਐਂਡਰ ਸਾਫਟਵੇਅਰ ਸੋਲੂਸ਼ਨ, ਮੋਹਾਲੀ ਦਾ ਵਿੱਦਿਅਕ ਦੌਰਾ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੂੰ ਸਾਫਟਵੇਅਰ ਡਿਵੈਲਪਮੈਂਟ ਦੀ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ। ਟੀਮ ਲੀਡਰ ਅਨਿਲ ਨੇ ਮਿਐਂਡਰ ਸਾਫਟਵੇਅਰ ਸੋਲੂਸ਼ਨ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਦੀ ਰਿਐਲ ਵਰਲਡ ਵਿਚ ਇਸਤੇਮਾਲ ਹੋਣ ਵਾਲੀ ਐਪਲੀਕੇਸ਼ਨ, ਵਰਤਮਾਨ ਆਈਟੀ ਇੰਡਸਟਰੀ ਦੇ ਚੱਲਣ ਅਤੇ ਰੋਜ਼ਗਾਰ ਦੇ ਮੌਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਈ-ਬੈਸਡ ਦੇ ਸਾਕਾਰਾਤਮਕ ਰੋਕਥਾਮ ਬਾਰੇ ਵੀ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਸਾਫਟਵੇਅਰ ਦੇ ਇਸਤੇਮਾਲ ਹੋਣ ਵਾਲੇ ਟੂਲਜ਼ ਜਿਵੇਂ ਵੀਐਸ ਕੋਡ, ਇੰਟੈਲਿਜੇ, ਜੇਟਬੈਂਸ, ਗਿਟਹੱਬ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ।