ਖ਼ਾਲਸਾ ਕਾਲਜ ਫਾਰ ਵੂਮੈਨ ’ਚ ਦਾਖਲਿਆਂ ਲਈ ਵਿਦਿਆਰਥਣਾਂ ਉਤਸ਼ਾਹਿਤ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ’ਚ ਦਾਖਲਿਆਂ ਲਈ ਵਿਦਿਆਰਥੀਆਂ ’ਚ ਉਤਸਾਹ
Publish Date: Mon, 18 May 2026 06:42 PM (IST)
Updated Date: Mon, 18 May 2026 06:42 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿੱਚ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਦਾਖਲਾ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਕਾਲਜ ’ਚ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਵਿਸ਼ਵ ਪੱਧਰੀ ਵਿਦਿਅਕ ਤੇ ਪੇਸ਼ੇਵਰ ਮੌਕੇ ਪ੍ਰਦਾਨ ਕਰਦਾ ਹੈ। ਵਿਦਿਆਰਥਣਾਂ ਐੱਮਏ ਅੰਗਰੇਜ਼ੀ, ਹਿੰਦੀ, ਇਤਿਹਾਸ ਤੇ ਐੱਮਐੱਸਸੀ ਫੈਸ਼ਨ ਡਿਜ਼ਾਈਨਿੰਗ ਵਰਗੇ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਿਲਚਸਪੀ ਦਿਖਾ ਰਹੀਆਂ ਹਨ। ਇਸ ਦੇ ਨਾਲ ਹੀ ਕਾਲਜ ਨੇ ਬੀਏ, ਬੀਏ ਆਨਰਜ਼ ਵਰਗੇ ਗ੍ਰੈਜੂਏਟ ਕੋਰਸਾਂ ’ਚ ਸ਼ਾਮਲ ਹੋਣ ਲਈ ਵੀ ਉਤਸੁਕਤਾ ਦਿਖਾਈ। ਬੀ-ਕਾਮ, ਬੀ-ਕਾਮ ਆਨਰਜ਼, ਬੀਸੀਏ, ਬੀਸੀਏ ਆਨਰਜ਼, ਬੀਐੱਸਸੀ ਆਈਟੀ, ਬੀਐੱਸਸੀ ਆਈਟੀ ਆਨਰਜ਼, ਬੀਐੱਸਸੀ ਐੱਫਡੀਬੀ ਐੱਸਸੀਐੱਫ. ਆਨਰਜ਼ ਬੀ.ਐੱਸ.ਸੀ. ਇਕਨੋਮਿਕਸ, ਬੀ.ਐੱਸ.ਸੀ.ਇਕਨੋਮਿਕਸ ਆਨਰਜ਼ ਕਾਲਜ ਵੱਖ-ਵੱਖ ਪੀ.ਜੀ.ਡਿਪਲੋਮਾ ਸਰਟੀਫਿਕੇਟ ਦੇ ਨਾਲ-ਨਾਲ ਐਡ-ਆਨ ਕੋਰਸ ਵੀ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਯੂਨੀਵਰਸਿਟੀ ਦੀਆਂ ਉੱਚ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ। ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਕਿਹਾ ਕਿ ਕਾਲਜ ਹੋਣਹਾਰ ਵਿਦਿਆਰਥੀਆਂ ਲਈ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ। ਵੱਖ-ਵੱਖ ਐੱਨ.ਜੀ.ਓ ਅਤੇ ਸਮਾਜ ਸੇਵੀ ਵੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ’ਚ ਸਹਾਇਤਾ ਕਰਦੇ ਹਨ।