ਡੀਏਵੀ ਕਾਲਜ ’ਚ ਮਨਾਇਆ 'ਸਕ੍ਰਿਬਲਜ਼ ਡੇ'
ਡੀਏਵੀ ਕਾਲਜ ’ਚ ਵਿਦਿਆਰਥੀਆਂ ਨੇ ਫੂਡ ਸਾਇੰਸ ਐਂਡ ਟੈਕਨਾਲੋਜੀ 'ਸਕ੍ਰਿਬਲਜ਼ ਡੇ' ਮਨਾਇਆ
Publish Date: Thu, 23 Apr 2026 08:02 PM (IST)
Updated Date: Thu, 23 Apr 2026 08:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਨੇ ਆਪਣੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦੇ ਆਖਰੀ ਦਿਨ ਕੈਂਪਸ ’ਚ ਸਕ੍ਰਿਬਲਜ਼ ਡੇ ਸਮਾਗਮ ’ਚ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਇਕ-ਦੂਜੇ ਦੀਆਂ ਕਮੀਜ਼ਾਂ ਤੇ ਨੋਟ ਲਿਖੇ, ਫੋਟੋਆਂ ਖਿੱਚੀਆਂ ਅਤੇ ਅਕਾਦਮਿਕ ਸਫ਼ਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਭਾਰਤੇਂਦੂ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਫੂਡ ਇੰਡਸਟਰੀ ਦੀ ਸੇਵਾ ਕਰਨ ਲਈ ਤਿਆਰ ਹੁਨਰਮੰਦ ਪੇਸ਼ੇਵਰਾਂ ਵਜੋਂ ਜਾ ਰਹੇ ਹਨ। ਪ੍ਰੋ. ਪੰਕਜ ਗੁਪਤਾ ਨੇ ਕਿਹਾ ਕਿ ਟੀਮ ਵਰਕ, ਅਨੁਸ਼ਾਸਨ ਅਤੇ ਨਵੀਨਤਾ ਨੂੰ ਅਪਣਾਉਣਾ ਚਾਹੀਦਾ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਪੇਸ਼ੇਵਰ ਦੁਨੀਆ ਵਿੱਚ ਕਦਮ ਰੱਖਦੇ ਹੋ, ਉੱਤਮਤਾ ਅਤੇ ਸੇਵਾ ਦੇ ਮੁੱਲਾਂ ਨੂੰ ਲੈ ਕੇ ਚੱਲੋ ਜਿਨ੍ਹਾਂ ਲਈ ਇਹ ਸੰਸਥਾ ਖੜ੍ਹੀ ਹੈ। ਇਸ ਮੌਕੇ ਕੇਕ ਕੱਟਣ ਦੀ ਰਸਮ, ਸਮੂਹ ਗੀਤ ਤੇ ਵਿਦਿਆਰਥੀਆਂ ਦੁਆਰਾ ਅਨੁਭਵ ਸਾਂਝੇ ਕੀਤੇ ਗਏ। ਫੈਕਲਟੀ ਮੈਂਬਰਾਂ ਨੇ ਅਕਾਦਮਿਕ, ਖੋਜ ਪ੍ਰੋਜੈਕਟਾਂ ਅਤੇ ਪਾਠਕ੍ਰਮ ਤੋਂ ਬਾਹਰਲੇ ਖੇਤਰਾਂ ਵਿੱਚ ਬੈਚ ਦੇ ਯੋਗਦਾਨ ਨੂੰ ਯਾਦ ਕੀਤਾ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੇ ਫੈਕਲਟੀ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਲਾਹ ਲਈ ਧੰਨਵਾਦ ਕੀਤਾ।