ਕੇਐੱਮਵੀ ’ਚ ਵਿਦਿਆਰਥਣਾਂ ਨੇ ਵਿਖਾਏ ਕਲਾ ਦੇ ਜੌਹਰ
ਕੇਐੱਮਵੀ ’ਚ “ਹੋਸਟਲ ਨਾਈਟ” ਦੌਰਾਨ ਵਿਦਿਆਰਥਣਾਂ ਨੇ ਵਿਖਾਏ ਕਲਾ ਦੇ ਜੌਹਰ
Publish Date: Fri, 01 May 2026 07:42 PM (IST)
Updated Date: Fri, 01 May 2026 07:44 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਂਵਿਦਿਆਲਾ ਦੇ ਹੋਸਟਲ ’ਚ “ਹੋਸਟਲ ਨਾਈਟ” ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਿਵੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਸ਼ਰਨਿਆ ਵੱਲੋਂ ਬਖੂਬੀ ਨਿਭਾਈ ਗਈ। ਇਸ ਦੌਰਾਨ ਮਨਵੀਰ ਤੇ ਉਸ ਦੇ ਗਰੁੱਪ ਵੱਲੋਂ ਮਾਡਲਿੰਗ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ, ਜਦਕਿ ਟੀਪੂ ਦਿਸਾਨ ਨੇ ਸੋਲੋ ਗੀਤ ਪੇਸ਼ ਕੀਤਾ। ਰਿੰਪਲ, ਨਵਜੋਤ ਤੇ ਸਿਮਰਨ ਨੇ ਸੋਲੋ ਨ੍ਰਿਤ ਦੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ ਸਮੂਹ ਨ੍ਰਿਤ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਸੰਸਥਾ ’ਚ ਮਿਲ ਰਹੇ ਮਾਰਗਦਰਸ਼ਨ ਦਾ ਲਾਭ ਲੈਂਦੇ ਹੋਏ ਆਪਣੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨਾ ਚਾਹੀਦਾ ਹੈ। ਮਾਡਲਿੰਗ ਮੁਕਾਬਲੇ ਦੇ ਨਤੀਜਿਆਂ ਅਨੁਸਾਰ ਹੋਸਟਲ ਕੁਈਨ ਦਾ ਖਿਤਾਬ ਕੁਮਾਰੀ ਵਿਨਾਕਸ਼ੀ ਨੇ ਜਿੱਤਿਆ, ਜਦਕਿ ਮਿਸ ਗੌਰਜੀਅਸ ਸ਼ਰਨਿਆ, ਮਿਸ ਐਥਨਿਕ ਸ਼ਿਵਾਂਗੀ, ਮਿਸ ਐਲੀਗੈਂਟ ਮੇਘਾ ਅਤੇ ਮਿਸ ਕਾਨਫੀਡੈਂਟ ਤੇ ਮਿਸ ਬੈਸਟ ਅਟਾਇਰ ਦਾ ਖਿਤਾਬ ਸਿਮਰਨ ਤੇ ਸ਼ਰਨਿਆ ਨੂੰ ਮਿਲਿਆ। ਸਾਰੇ ਜੇਤੂਆਂ ਨੂੰ ਡਾਇਰੈਕਟਰ ਤੇ ਪ੍ਰਿੰਸੀਪਲ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਨ ਸਟੂਡੈਂਟ ਕੌਂਸਲ ਡਾ. ਮਧੂਮੀਤ, ਸੰਦੀਪ, ਗੀਤਿਕਾ, ਅਮਨ, ਡਾ. ਗੋਪੀ ਸ਼ਰਮਾ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।