ਐੱਸਟੀਐੱਸ ਸਕੂਲ ਨੇ ਬਾਰ੍ਹਵੀਂ ਦੇ ਨਤੀਜਿਆਂ ’ਚ ਰਚਿਆ ਇਤਿਹਾਸ
ਐੱਸਟੀਐੱਸ ਸਕੂਲ ਦੇ ਜਮਾਤ ਬਾਰ੍ਹਵੀਂ ਦੇ ਨਤੀਜਿਆਂ ਨੇ ਰਚਿਆ ਕਾਮਯਾਬੀ ਦਾ ਇਤਿਹਾਸ
Publish Date: Wed, 13 May 2026 07:42 PM (IST)
Updated Date: Thu, 14 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ ਨੇ ਜਮਾਤ ਬਾਰ੍ਹਵੀਂ ਦੇ ਬੋਰਡ ਨਤੀਜਿਆਂ 2025-26 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਅਕਾਦਮਿਕ ਮੈਦਾਨ ਵਿੱਚ ਆਪਣਾ ਲੋਹਾ ਮਨਵਾਇਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਕਾਮਰਸ, ਮੈਡੀਕਲ ਅ ਆਰਟਸ ਤਿੰਨਾਂ ਹੀ ਸਟਰੀਮਾਂ ਵਿੱਚ ਉੱਤਮ ਨਤੀਜੇ ਹਾਸਲ ਕਰ ਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਕਾਮਰਸ ਵਿਭਾਗ ਦੇ ਚਮਕਦੇ ਸਿਤਾਰੇ ਕਾਮਰਸ ਸਟਰੀਮ ਵਿੱਚ ਜਸਕੀਨ ਨੇ ਸ਼ਾਨਦਾਰ 95.8 ਫੀਸਦੀ ਅੰਕ ਪ੍ਰਾਪਤ ਕਰ ਕੇ ਸਭ ਤੋਂ ਉੱਚਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਹਿਮਾਂਸ਼ੀ ਨੇ 93 ਫੀਸਦੀ, ਸ਼ਕਸ਼ਮ ਨੇ 92.2 ਫੀਸਦੀ, ਅਚਿੰਤ ਕੌਰ ਤੇ ਦੀਪਕ ਰਾਏ ਨੇ 90.6 ਫੀਸਦੀ ਤੇ ਮਨਵੀਰ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰ ਕੇ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ। ਮੈਡੀਕਲ ਵਿਭਾਗ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਮੈਡੀਕਲ ਸਟਰੀਮ ’ਚ ਰਾਜਿੰਦਰਜੀਤ ਕੌਰ ਨੇ 94.8% ਅੰਕ ਹਾਸਲ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ। ਇਸ ਤੋਂ ਇਲਾਵਾ ਨਿਵੇਦਿਤਾ ਨੇ 88.8 ਫੀਸਦੀ ਤੇ ਨਿਮਰਤ ਕੌਰ ਨੇ 87.2 ਫੀਸਦੀ ਅੰਕ ਪ੍ਰਾਪਤ ਕਰਕੇ ਉੱਤਮ ਪ੍ਰਦਰਸ਼ਨ ਕੀਤਾ। ਆਰਟਸ ਵਿਭਾਗ ਨੇ ਵੀ ਬਖੇਰੀ ਚਮਕ ਆਰਟਸ ਸਟਰੀਮ ’ਚ ਤਨਵੀਰ ਕੌਰ ਨੇ 91.6 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰਣਦੀਪ ਸਿੰਘ ਨੇ 89.4 ਫੀਸਦੀ ਤੇ ਸੁਖਮਨਜੀਤ ਸਿੰਘ ਨੇ 86.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ’ਚ ਹੋਰ ਵਾਧਾ ਕੀਤਾ। ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਗਿੱਲ, ਪ੍ਰਬੰਧਕ ਕਮੇਟੀ ਤੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਸਕੂਲ ਕੈਂਪਸ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਨੇ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਕੇ ਇਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਐੱਸਟੀਐੱਸ ਵਰਲਡ ਸਕੂਲ ਪਰਿਵਾਰ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਤੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।