ਦੀਵਾਲੀ ਦੇ ਮੋਕੇ ਤੇ ਹੀ ਸਟਰੀਟ ਲਾਈਟਾਂ ਠੀਕ ਨਹੀਂ ਕਰਾ ਸਕੀ ਨਿਗਮ ਕਈ ਇਲਾਕੇ ਰਹਿਣਗੇ ਹਨੇਰੇ ’ਚ
-ਕਈ ਇਲਾਕੇ ਰਹਿਣਗੇ ਹਨੇਰੇ ’ਚ, ਗ੍ਰਾਂਟ ਦੀਆਂ ਲੱਗੀਆਂ 24 ਹਜ਼ਾਰ ਸਟਰੀਟ ਲਾਈਟਾਂ ਦੀ ਨਹੀਂ ਹੋ ਰਹੀ ਨਿਗਰਾਨੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਦੀਵਾਲੀ ਮੌਕੇ ਸ਼ਹਿਰ ਦੀਆਂ ਲਗਪਗ 10 ਹਜ਼ਾਰ ਸਟਰੀਟ ਲਾਈਟਾਂ ਖਰਾਬ ਰਹਿਣ ਕਾਰਨ ਕਈ ਇਲਾਕਾ ਹਨੇਰੇ ’ਚ ਰਹਿਣਗੇ, ਜਦੋਂਕਿ ਗ੍ਰਾਂਟ ਨਾਲ ਲੱਗੀਆਂ 24 ਹਜ਼ਾਰ ਸਟਰੀਟ ਲਾਈਟਾਂ ਰੱਖ- ਰਖਾਅ ਕਰਨ ਦਾ ਕੰਮ ਨਿਗਮ ਕੰਪਨੀ ਨੂੰ ਨਹੀਂ ਸੌਂਪ ਰਹੀ। ਨਗਰ ਨਿਗਮ ਤੇ ਐੱਲਟੀਡੀ ਲਾਈਟਨਿੰਗ ਕੰਪਨੀ ਨੂੰ ਕੰਮ ਸੋਂਪਣ ਬਾਰੇ ਗੱਲਬਾਤ ਬਾਅਦ ਸਹਿਮਤੀ ਬਣੀ ਸੀ ਤੇ ਸਹਿਮਤੀ ’ਚ ਇਹ ਸ਼ਰਤ ਸੀ ਕਿ ਕੰਪਨੀ ਰੱਖ-ਰਖਾਅ ਦੇ ਕੰਮ ਦੀ ਵਸੂਲੀ ਕਰੇਗੀ ਤੇ ਨਿਗਮ ਦੀ ਜ਼ਿੰਮੇਦਾਰੀ ਅਧੀਨ ਸਟਰੀਟ ਲਾਈਟਾ ਦਾ ਰੱਖ-ਰਖਾਅ ਕਰੇਗੀ। ਜਿਨ੍ਹਾਂ ਸਟਰੀਟ ਲਾਈਟਾਂ ਦਾ ਕੰਪਨੀ ਰਖਰਖਾਵ ਕਰੇਗੀ, ਉਨ੍ਹਾਂ ’ਚ ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ, ਇੰਪਰੂਵਮੈਂਟ ਟਰੱਸਟ ਤੇ ਪੁੱਡਾ ਆਦਿ ਦੀਆਂ ਗ੍ਰਾਂਟਾਂ ਨਾਲ ਲੱਗੀਆਂ ਲਾਈਟਾਂ ਸ਼ਾਮਲ ਹਨ।
ਠੇਕੇਦਾਰ ਕੰਪਨੀ ਐੱਚਪੀਐੱਲ ਇਲੈਕਟ੍ਰਿਕ ਲਿਮਟਿਡ ਸਿਰਫ ਕੰਪਨੀ ਵੱਲੋਂ ਲਗਾਈਆਂ ਗਈਆਂ ਲਾਈਟਾਂ ਦੀ ਦੇਖਭਾਲ ਕਰ ਰਹੀ ਹੈ, ਜਿਨ੍ਹਾਂ ਦੀ ਗਿਣਤੀ ਲਗਭਗ 71,000 ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਲਗਾਈਆਂ ਗਈਆਂ ਲਾਈਟਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਲਗਭਗ 5,000 ਲਾਈਟਾਂ ਸਾਬਕਾ ਕੰਟਰੈਕਟ ਕੰਪਨੀ, ਪੀਸੀਪੀ ਵੱਲੋਂ ਲਗਾਈਆਂ ਗਈਆਂ ਸਨ। ਇਹ ਲਾਈਟਾਂ ਜ਼ਿਆਦਾਤਰ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਲਗਾਈਆਂ ਗਈਆਂ ਹਨ ਤੇ ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਸਟਰੀਟ ਲਾਈਟਾਂ ਹੁਣ ਖਰਾਬ ਹਨ, ਜਿਸ ਕਾਰਨ ਸ਼ਹਿਰ ਦੇ ਵਧੇਰੇ ਖੇਤਰ ਹਨੇਰੇ ’ਚ ਹਨ ਤੇ ਲਗਪਗ ਇਕ ਹਜ਼ਾਰ ਲਾਈਟਾਂ ਖਰਾਬ ਹਨ। ਨਗਰ ਨਿਗਮ ਨੇ ਮੌਜੂਦਾ ਕੰਟਰੈਕਟ ਕੰਪਨੀ ਪੀਸੀਪੀ ਲਿਮਟਿਡ ਦੁਆਰਾ ਲਗਾਈਆਂ ਗਈਆਂ ਲਾਈਟਾਂ ਤੇ ਗ੍ਰਾਂਟਾਂ ਜਾਂ ਹੋਰ ਤਰੀਕਿਆਂ ਨਾਲ ਲਗਾਈਆਂ ਗਈਆਂ ਲਾਈਟਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਸੀ। ਇਕ ਫੀਸ ਨਿਰਧਾਰਤ ਕੀਤੀ ਗਈ ਹੈ ਪਰ ਲਿਖਤੀ ਸਮਝੌਤੇ ਦੀ ਘਾਟ ਕਾਰਨ ਕੰਪਨੀ ਨੇ ਅਜੇ ਤੱਕ ਰੱਖ-ਰਖਾਅ ਸ਼ੁਰੂ ਨਹੀਂ ਕੀਤਾ ਹੈ।
ਹਾਲਾਂਕਿ ਕੰਪਨੀ ਦੁਆਰਾ ਕੰਮ ਸ਼ੁਰੂ ਨਾ ਕਰਨ ਕਾਰਨ ਬਹੁਤ ਸਾਰੀਆਂ ਮੁੱਖ ਸੜਕਾਂ, ਨਾਲ ਹੀ ਕਲੋਨੀਆਂ ’ਚ ਦੀਵਾਲੀ ਤੇ ਵੀ ਹਨੇਰਾ ਹੀ ਰਹੇਗਾ ਜਿਹੜਾ ਕਿ ਨਗਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਦਿਖਾਈ ਦਿੰਦਾ ਹੈ। ਨਗਰ ਨਿਗਮ ਨੇ ਹਾਲ ਹੀ ਵਿੱਚ 6,000 ਲਾਈਟਾਂ ਖਰੀਦੀਆਂ ਹਨ ਤੇ ਉਨ੍ਹਾਂ ਨੂੰ ਕੌਂਸਲਰਾਂ ’ਚ ਵੰਡਿਆ ਹੈ। ਇਹ ਲਾਈਟਾਂ ਹਨੇਰੇ ਵਾਲੀਆਂ ਥਾਵਾਂ 'ਤੇ ਲਗਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਖੇਤਰ ਹਨੇਰੇ ’ਚ ਹਨ। ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੇ ਸ਼ਹਿਰ ਦੇ ਬਾਹਰਵਾਰ ਵਿਕਸਤ ਕਈ ਕਾਲੋਨੀਆਂ ’ਚ ਲਾਈਟਾਂ ਲਗਾਈਆਂ ਹਨ ਪਰ ਪੁੱਡਾ ਤੇ ਇੰਪਰੂਵਮੈਂਟ ਟਰੱਸਟ ਕਲੋਨੀਆਂ ’ਚ ਵੀ ਸਟਰੀਟ ਲਾਈਟਾਂ ਖਰਾਬ ਹਨ। ਸੂਰਿਆ ਐਨਕਲੇਵ ਇਲਾਕੇ ਦੇ ਵਸਨੀਕਾਂ ਨੇ ਵਾਰ-ਵਾਰ ਬੇਨਤੀ ਕੀਤੀ ਹੈ ਕਿ ਲਾਈਟਾਂ ਦੀ ਮੁਰੰਮਤ ਕੀਤੀ ਜਾਵੇ।
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਕੰਪਨੀ ਨਾਲ ਸਮਝੌਤਾ ਅੰਤਿਮ ਹੈ ਤੇ ਦਰਾਂ 'ਤੇ ਸਹਿਮਤੀ ਬਣ ਗਈ ਹੈ। ਕੰਪਨੀ ਜਲਦੀ ਹੀ ਰੱਖ-ਰਖਾਅ ਸ਼ੁਰੂ ਕਰੇਗੀ। ਨਿਗਮ ਨੇ ਹਨੇਰੇ ਵਾਲੀਆਂ ਥਾਵਾਂ ਨੂੰ ਕਵਰ ਕਰਨ ਲਈ ਸਾਰੇ ਕੌਂਸਲਰਾਂ ਨੂੰ ਲਾਈਟਾਂ ਪ੍ਰਦਾਨ ਕੀਤੀਆਂ ਹਨ। ਅਗਲੇ ਕੁਝ ਦਿਨਾਂ ’ਚ ਸਾਰੀਆਂ ਲਾਈਟਾਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਇਹ ਵਰਣਨਯੋਗ ਹੈ ਕਿ ਸਾਬਕਾ ਵਿਧਾਇਕ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਵੀ ਦੋਸ਼ ਲਾਇਆ ਸੀ ਕਿ ਸ਼ਹਿਰ ਦੀਆਂ 10 ਹਜਾਰ ਸਟਰੀਟ ਲਾਈਟਾਂ ਖਰਾਬ ਹਨ ਜਿਸ ਕਾਰਨ ਦੀਵਾਲੀ ਦੇ ਮੌਕੇ ’ਤੇ ਸ਼ਹਿਰ ਦੇ ਕਈ ਇਲਾਕਿਆਂ ’ਚ ਹਨੇਰਾ ਰਹੇਗਾ, ਜਿਹੜੀ ਕਿ ਨਗਰ ਨਿਗਮ ਲਈ ਮਾੜੀ ਗੱਲ ਹੈ।