ਅਵਾਰਾ ਕੁੱਤਿਆਂ ਦਾ ਕਹਿਰ: ਮਾਸੂਮ ਵੱਛੀ ਨੂੰ ਨੋਚ-ਨੋਚ ਕੇ ਕੀਤਾ ਲਹੂ-ਲੁਹਾਨ, ਸਰਕਾਰ ਤੋਂ ਕੀਤੀ ਇਹ ਮੰਗ
ਅਵਾਰਾ ਕੁੱਤਿਆਂ ਦੀ ਦਿਨੋ ਦਿਨ ਤਦਾਦ ਵੱਧਦੀ ਜਾ ਰਹੀ ਹੈ ਪਰ ਸਰਕਾਰ ਇਸ ਬਾਰੇ ਕੋਈ ਧਿਆਨ ਨਹੀਂ ਦੇ ਰਹੀ ਹੈ ਅਤੇ ਰੋਜ਼ਾਨਾ ਅਵਾਰਾ ਕੁੱਤਿਆਂ ਵਲੋ ਪਸ਼ੂਆ, ਬੰਦਿਆਂ, ਬੱਚਿਆਂ ’ਤੇ ਹਮਲੇ ਕਰਨ ਦੀਆਂ ਅਖ਼ਬਾਰਾ ਵਿੱਚ ਸੁਰਖੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਦੀ ਤਾਜ਼ੀ ਮਿਸਾਲ ਦੇਖਣ ਨੂੰ ਮਿਲੀ ਹੈ, ਅੱਜੂ ਬਾਲਾ ਪਤਨੀ ਰਾਕੇਸ਼ ਕੁਮਾਰ ਪਿੰਡ ਮਿਰਜਾਪੁਰ (ਖਡਿਆਲਾ) ਨੇ ਦੱਸਿਆ ਕਿ ਸਾਡੀ ਗਾਂ ਸੂਈ ਹੋਈ ਸੀ ਅਤੇ ਅਸੀਂ ਆਪਣੀ ਗਾਂ ਅਤੇ ਵੱਛੀ ਨੂੰ ਬਾਹਰ ਮੋਟਰ ’ਤੇ ਬੰਨਿਆ ਹੋਇਆ ਸੀ।
Publish Date: Sat, 02 May 2026 03:25 PM (IST)
Updated Date: Sat, 02 May 2026 03:29 PM (IST)
ਜਸਵੰਤ ਸਿੰਘ ਭਾਗੋਵਾਲ, ਪੰਜਾਬੀ ਜਾਗਰਣ, ਅੱਡਾ ਸਰਾਂ। ਅਵਾਰਾ ਕੁੱਤਿਆਂ ਦੀ ਦਿਨੋ ਦਿਨ ਤਦਾਦ ਵੱਧਦੀ ਜਾ ਰਹੀ ਹੈ ਪਰ ਸਰਕਾਰ ਇਸ ਬਾਰੇ ਕੋਈ ਧਿਆਨ ਨਹੀਂ ਦੇ ਰਹੀ ਹੈ ਅਤੇ ਰੋਜ਼ਾਨਾ ਅਵਾਰਾ ਕੁੱਤਿਆਂ ਵਲੋ ਪਸ਼ੂਆ, ਬੰਦਿਆਂ, ਬੱਚਿਆਂ ’ਤੇ ਹਮਲੇ ਕਰਨ ਦੀਆਂ ਅਖ਼ਬਾਰਾ ਵਿੱਚ ਸੁਰਖੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਦੀ ਤਾਜ਼ੀ ਮਿਸਾਲ ਦੇਖਣ ਨੂੰ ਮਿਲੀ ਹੈ, ਅੱਜੂ ਬਾਲਾ ਪਤਨੀ ਰਾਕੇਸ਼ ਕੁਮਾਰ ਪਿੰਡ ਮਿਰਜਾਪੁਰ (ਖਡਿਆਲਾ) ਨੇ ਦੱਸਿਆ ਕਿ ਸਾਡੀ ਗਾਂ ਸੂਈ ਹੋਈ ਸੀ ਅਤੇ ਅਸੀਂ ਆਪਣੀ ਗਾਂ ਅਤੇ ਵੱਛੀ ਨੂੰ ਬਾਹਰ ਮੋਟਰ ’ਤੇ ਬੰਨਿਆ ਹੋਇਆ ਸੀ।
ਦਿਨ ਦਿਹਾੜੇ ਹੀ ਅਵਾਰਾ ਕੁੱਤਿਆਂ ਨੇ ਵੱਛੀ ਨੂੰ ਨੋਚ-ਨੋਚ ਕੇ ਜਖ਼ਮੀ ਕਰ ਦਿੱਤਾ। ਰਾਹਗੀਰਾਂ ਨੇ ਕੁੱਤਿਆਂ ਤੋਂ ਵੱਛੀ ਨੂੰ ਬਚਾਇਆ ਅਤੇ ਸਾਨੂੰ ਰਾਹਗੀਰਾਂ ਨੇ ਘਰ ਆ ਕੇ ਦੱਸਿਆ। ਜਦੋਂ ਜਾ ਕੇ ਦੇਖਿਆ ਤਾਂ ਵੱਛੀ ਬਹੁਤ ਜ਼ਖਮੀ ਸੀ। ਉਨ੍ਹਾਂ ਵੈਟਨਰੀ ਡਾਕਟਰ ਨੂੰ ਬੁਲਾਇਆ ਅਤੇ ਵੱਛੀ ਦਾ ਇਲਾਜ ਕਰਵਾਇਆ।
ਸਾਡੀ ਸਰਕਾਰ ਤੋਂ ਮੰਗ ਹੈ ਕਿ ਦਿਨੋਂ-ਦਿਨ ਵੱਧਦੀ ਕੁੱਤਿਆਂ ਦੀ ਤਦਾਦ ਵੱਲ ਧਿਆਨ ਦਿੱਤਾ ਜਾਵੇ ਅਤੇ ਬੰਦਿਆਂ, ਬੱਚਿਆਂ ਅਤੇ ਪਸ਼ੂਆਂ ਦੀ ਮਾਲ ਜਾਨ ਦੀ ਰੱਖਿਆ ਕੀਤੀ ਜਾਵੇ।